ਸਰੀਰ ‘ਚ ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਆਪਣੀ ਡਾਇਟ ‘ਚ ਸ਼ਾਮਿਲ ਕਰੋ ਇਹ 3 ਚੀਜ਼ਾਂ

0
46

ਜਦੋਂ ਤੁਹਾਡੇ ਸਰੀਰ ‘ਚ ਲਾਲ ਖੂਨ ਸੈੱਲ ਆਮ ਨਾਲੋਂ ਘੱਟ ਹੋ ਜਾਂਦੇ ਹਨ। ਉਸ ਸਮੇਂ ਸਰੀਰ ਵਿੱਚ ਖੂਨ ਦੀ ਕਮੀ ਹੋਣ ਲੱਗ ਜਾਂਦੀ ਹੈ। ਇਸਨੂੰ ਅਨੀਮੀਆਂ ਦੀ ਸਮੱਸਿਆ ਕਿਹਾ ਜਾਦਾਂ ਹੈ। ਹੈਲਥਲਾਈਨ ਦੇ ਅਨੁਸਾਰ ਸਰੀਰ ਵਿੱਚ ਖੂਨ ਦੀ ਕਮੀ ਹੋਣ ‘ਤੇ ਚੱਕਰ ਆਉਣਾ,ਕਮਜੋਰੀ, ਬੇਹੋਸ਼ੀ ਆਦਿ ਸਮੱਸਿਆਵਾਂ ਹੋਣ ਲੱਗ ਜਾਂਦੀਆਂ ਹਨ। ਜੇਕਰ ਸਹੀ ਸਮੇਂ ਤੇ ਇਸਦਾ ਇਲਾਜ ਨਾ ਕੀਤਾ ਜਾਵੇ ਤਾਂ ਕਈ ਗੰਭੀਰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹਾ ਹੋਣਾ ਸਰੀਰ ਵਿੱਚ ਆਇਰਨ ਦੀ ਕਮੀ ਦੇ ਕਾਰਨ ਹੁੰਦਾ ਹੈ। ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ,ਦੁਨੀਆਂ ਵਿੱਚ ਕਰੀਬ 80 ਪ੍ਰਤੀਸ਼ਤ ਲੋਕ ਅਜਿਹੇ ਹਨ ਜੋ ਆਇਰਨ ਦੀ ਕਮੀ ਨਾਲ਼ ਜੂਝ ਰਹੇ ਹਨ ਜਦਕਿ ਇਹਨਾਂ ਵਿਚੋਂ 30 ਪ੍ਰਤੀਸ਼ਤ ਲੋਕ ਅਨੀਮੀਆ ਦਾ ਸ਼ਿਕਾਰ ਹਨ।

ਖੂਨ ਦੀ ਕਮੀ ਦੇ ਲੱਛਣ : ਕਮਜੋਰੀ ਹੋਣਾ, ਚੱਕਰ ਆਉਣਾ, ਸਿਰ ਦਰਦ, ਹੱਥ-ਪੈਰਾਂ ਦਾ ਹਰ ਸਮੇਂ ਠੰਢੇ ਰਹਿਣਾ, ਸਾਹ ਲੈਣ ਵਿੱਚ ਪਰੇਸ਼ਾਨੀ ਹੋਣਾ।

ਇਹਨਾਂ ਚੀਜ਼ਾਂ ਨੂੰ ਭੋਜਨ ਵਿੱਚ ਕਰੋ ਸ਼ਾਮਿਲ

ਕਿਸ਼ਮਿਸ਼ ਦਾ ਪ੍ਰਯੋਗ

ਖੂਨ ਦੀ ਕਮੀ ਦੂਰ ਕਰਨ ਲਈ ਤੁਸੀਂ 3-4 ਕਿਸ਼ਮਿਸ਼ ਨੂੰ ਗੁਣਗੁਣੇ ਪਾਣੀ ਵਿੱਚ ਧੋ ਲਵੋ ਤੇ ਇਸ ਤੋਂ ਬਾਅਦ ਪਾਣ ਲਾਇਕ ਦੁੱਧ ਵਿੱਚ ਇਸਨੂੰ ਉਬਾਲ ਲਵੋ । ਗੁਣਗੁਣਾ ਹੋਣ ਤੇ ਇਸਦਾ ਸੇਵਨ ਕਰੋ । ਜਿਆਦਾ ਫਾਇਦੇ ਲਈ ਦਿਨ ਵਿੱਚ ਦੋ ਵਾਰ ਇਸ ਦਾ ਸੇਵਨ ਕਰ ਸਕਦੇ ਹੋ। ਇਸਦੇ ਨਾਲ ਹੀ ਕਿਸ਼ਮਿਸ਼ ਸਾਡੇ ਸਰੀਰ ਵਿੱਚ ਖੂਨ ਬਣਾਉਣ ਵਿੱਚ ਮਦਦ ਕਰਦੀ ਹੈ ਤੇ ਖੂਨ ਦੀ ਕਮੀ ਨੂੰ ਪੂਰਾ ਕਰਦੀ ਹੈ ।

ਪਾਲਕ ਦਾ ਪ੍ਰਯੋਗ

ਪਾਲਕ ਵਿੱਚ ਆਇਰਨ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਜੋ ਸਰੀਰ ਵਿੱਚ ਖੂਨ ਦੀ ਕਮੀ ਨੂੰ ਦੂਰ ਕਰਨ ਲਈ ਫਾਇਦੇਮੰਦ ਹੈ । ਤੁਸੀਂ ਪਾਲਕ ਦੀ ਸਬਜ਼ੀ ਜਾਂ ਸਾਗ ਦੇ ਰੂਪ ਵਿੱਚ ਇਸਦਾ ਸੇਵਨ ਕਰ ਸਕਦੇ ਹੋ ।

ਟਮਾਟਰ ਦਾ ਪ੍ਰਯੋਗ

ਸਰੀਰ ਵਿੱਚ ਖੂਨ ਦੀ ਕਮੀ ਨੂੰ ਦੂਰ ਕਰਨ ਲਈ ਟਮਾਟਰ ਬਹੁਤ ਉਪਯੋਗੀ ਹਨ। ਤੁਸੀਂ ਇਸਨੂੰ ਸਲਾਦ, ਸਬਜ਼ੀ ਜਾਂ ਸੂਪ ਦੇ ਰੂਪ ਵਿੱਚ ਆਪਣੇ ਭੋਜਨ ਵਿੱਚ ਸ਼ਾਮਿਲ ਕਰ ਸਕਦੇ ਹੋ ।

 

LEAVE A REPLY

Please enter your comment!
Please enter your name here