ਕੋਰੋਨਾ ਕਾਰਨ ਹੁਣ ਤੱਕ ਬਹੁਤ ਸਾਰੇ ਲੋਕਾਂ ਦੀ ਜਾਨ ਚਲੀ ਗਈ ਹੈ। ਇਸਦੇ ਨਾਲ ਹੀ ਇਸ ਕਾਰਨ ਬਹੁਤ ਸਾਰੇ ਲੋਕਾਂ ਦੇ ਵਪਾਰ ‘ਤੇ ਵੀ ਅਸਰ ਪਿਆ ਹੈ। ਜਿੱਥੇ ਇਸ ਮਹਾਂਮਾਰੀ ਨੇ ਹਰੇਕ ਵਿਅਕਤੀ ਨੂੰ ਪ੍ਰਭਾਵਿਤ ਕੀਤਾ ਹੈ। ਉੱਥੇ ਹੀ ਖਿਡਾਰੀ ਵਰਗ ਵੀ ਇਸ ਦੀ ਚਪੇਟ ‘ਚ ਆ ਗਿਆ ਹੈ।ਇਸ ਕੋਰੋਨਾ ਕਾਰਨ ਹੁਣ ਤੱਕ ਦੇਸ਼ ਅਤੇ ਵਿਦੇਸ਼ ਸਭ ਇਸ ਦੀ ਮਾਰ ਤੋਂ ਨਹੀਂ ਬਚ ਸਕੇ। ਹੁਣ ਕਈ ਖਿਡਾਰੀਆਂ ਨੂੰ ਵੀ ਕੋਰੋਨਾ ਹੋ ਗਿਆ ਹੈ।
ਡੀਏਗੋ ਲੋਰੇਂਟੇ ਯੁਰਪੀਅਨ ਫੁੱਟਬਾਲ ਚੈਂਪੀਅਨਸ਼ਿਪ ਤੋਂ ਪਹਿਲਾਂ ਕੋਵਿਡ-19 ਪਾਜ਼ੇਟਿਵ ਹੋਣ ਵਾਲੇ ਦੂਜੇ ਸਪੈਨਿਸ਼ ਖਿਡਾਰੀ ਬਣ ਗਏ ਹਨ। ਸਪੈਨਿਸ਼ ਫੁੱਟਬਾਲ ਮਹਾਸੰਘ ਨੇ ਕਿਹਾ ਕਿ ਲੋਰੇਂਟੇ ਦਾ ਟੈਸਟ ਮੰਗਲਵਾਰ ਨੂੰ ਪਾਜ਼ੇਟਿਵ ਆਇਆ ਅਤੇ ਉਨ੍ਹਾਂ ਨੂੰ ਸਾਰਿਆਂ ਤੋਂ ਵੱਖ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਕਪਤਾਨ ਸਰਜੀਓ ਬਾਸਕਵੇਟ ਨੂੰ ਕੋਰੋਨਾ ਹੋਣ ਕਾਰਨ ਟੀਮ ਦਾ ਅਭਿਆਸ ਕੈਂਪ ਛੱਡਣਾ ਪਿਆ ਸੀ।
ਮਹਾਸੰਘ ਨੇ ਕਿਹਾ ਕਿ ਇਨ੍ਹਾਂ ਦੋਵਾਂ ਤੋਂ ਇਲਾਵਾ ਕਿਸੇ ਹੋਰ ਖਿਡਾਰੀ ਦਾ ਟੈਸਟ ਪਾਜ਼ੇਟਿਵ ਨਹੀਂ ਆਇਆ ਹੈ। ਲੋਰੇਂਟੇ ਦੇ ਪਾਜ਼ੇਟਿਵ ਨਤੀਜੇ ਦੀ ਘੋਸ਼ਣਾ ਸਪੇਨ ਦੀ ਲਿਥੁਵਾਨੀਆ ’ਤੇ ਅਭਿਆਸ ਮੈਚ ਵਿਚ 4-0 ਨਾਲ ਜਿੱਤ ਦੇ ਬਾਅਦ ਕੀਤੀ ਗਈ। ਸਪੇਨ ਨੇ ਇਸ ਮੈਚ ਵਿਚ ਆਪਣੀ ਅੰਡਰ-21 ਟੀਮ ਉਤਾਰੀ ਸੀ। ਸਪੇਨ ਨੂੰ ਯੂਰਪੀਅਨ ਚੈਂਪੀਅਨਸ਼ਿਪ ਵਿਚ ਆਪਣਾ ਪਹਿਲਾ ਮੈਚ ਸੋਮਵਾਰ ਨੂੰ ਸਵੀਡਨ ਖ਼ਿਲਾਫ਼ ਖੇਡਣਾ ਹੈ।