ਸਿੰਗਾਪੁਰ : ‘ਵੰਦੇ ਭਾਰਤ ਮੁਹਿੰਮ’ ਦੇ ਤਹਿਤ ਪਿਛਲੇ ਸਾਲ ਤੋਂ ਹੁਣ ਤੱਕ ਕੁੱਲ 87,055 ਭਾਰਤੀ ਸਿੰਗਾਪੁਰ ਤੋਂ ਭਾਰਤ ਪਰਤੇ ਹਨ। ਭਾਰਤੀ ਹਾਈ ਕਮਿਸ਼ਨ ਨੇ ਦੱਸਿਆ ਕਿ ਪਿਛਲੇ ਸਾਲ ਪੂਰੇ ਵਿਸ਼ਵ ‘ਚ ਛਾਏ ਕੋਵਿਡ – 19 ਦੇ ਕਹਿਰ ਦੇ ਕਾਰਨ ਨੌਕਰੀ ਗਵਾਉਣ ਵਾਲੇ, ਪਰਿਵਾਰ ਦੇ ਦਬਾਅ ‘ਚ ਆ ਕੇ ਜਾਂ ਪਰਿਵਾਰ ਦੇ ਕਿਸੇ ਮੈਂਬਰ ਦੀ ਸੰਕਰਮਣ ਨਾਲ ਮੌਤ ਜਾਂ ਕਈ ਕਾਰਨਾਂ ਦੇ ਚੱਲਦਿਆਂ ਇਹ ਲੋਕ ਆਪਣੇ ਘਰ ਵਾਪਸ ਆਏ ਹਨ।

ਸਿੰਗਾਪੁਰ ‘ਚ ਭਾਰਤੀ ਹਾਈ ਕਮਿਸ਼ਨ ਨੇ ਇੱਕ ਬਿਆਨ ‘ਚ ਕਿਹਾ, ‘‘ਪਿਛਲੇ ਸਾਲ ਮਈ ਮਹੀਨਿਆਂ ਤੋਂ ਲੈ ਕੇ ਇਸ ਸਾਲ 18 ਮਈ ਤੱਕ 629 ਵੰਦੇ ਭਾਰਤ ਜਹਾਜ਼ਾਂ ਦੇ ਜ਼ਰੀਏ 87,055 ਯਾਤਰੀਆਂ ਨੂੰ ਲਿਜਾਇਆ ਗਿਆ।’’ ਖ਼ਬਰਾਂ ਅਨੁਸਾਰ ਸਿੰਗਾਪੁਰ ਸਰਕਾਰ ਦੇ ਤਿੰਨ ਵੱਖ – ਵੱਖ ਮੰਤਰਾਲਿਆਂ ਵੱਲੋਂ ਇੱਕ ਸੰਯੁਕਤ ਬਿਆਨ ‘ਚ ਦੱਸਿਆ ਗਿਆ ਕਿ ‘ਵੰਦੇ ਭਾਰਤ ਮੁਹਿੰਮ’ ਦੇ ਤਹਿਤ ਰੋਜ਼ਾਨਾ ਔਸਤਨ 180 ਭਾਰਤੀ ਵਾਪਸ ਭਾਰਤ ਪਰਤ ਰਹੇ ਹਨ।

ਗਲੋਬਲ ਮਹਾਂਮਾਰੀ ਕਾਰਨ ਦੁਨੀਆ ਭਰ ਤੋਂ ਭਾਰਤੀ ਨਾਗਰਿਕਾਂ ਲਿਆਉਣ ਲਈ ਭਾਰਤ ਸਰਕਾਰ ਨੇ ‘ਵੰਦੇ ਭਾਰਤ ਮੁਹਿੰਮ’ ਦੀ ਸ਼ੁਰੂਆਤ ਕੀਤੀ ਹੈ। ਅਮਰੀਕੀ ਯੂਨੀਵਰਸਿਟੀ ਜੌਨ ਹਾਪਕਿਨਜ਼ ਅਨੁਸਾਰ ਸਿੰਗਾਪੁਰ ‘ਚ ਕੋਰੋਨਾ ਵਾਇਰਸ ਦੇ ਹੁਣ ਤੱਕ ਕੁੱਲ 61,799 ਮਾਮਲੇ ਸਾਹਮਣੇ ਆਏ ਹਨ ਅਤੇ ਇਨਫੈਕਸ਼ਨ ਨਾਲ 32 ਲੋਕਾਂ ਦੀ ਮੌਤ ਹੋਈ ਹੈ।

LEAVE A REPLY

Please enter your comment!
Please enter your name here