Tuesday, September 27, 2022
spot_img

ਵੋਕੇਸ਼ਨਲ ਅਧਿਆਪਕਾਂ ਨੇ ਪੰਜਾਬ ਸਰਕਾਰ ਨੂੰ ਦਿੱਤੀ ਚਿਤਾਵਨੀ, ਮੰਗਾਂ ਨਾ ਮੰਨਣ ‘ਤੇ ਮੋਤੀ ਮਹਿਲ ਦਾ ਕਰਨਗੇ ਘਿਰਾੳ

ਸੰਬੰਧਿਤ

ਪਟਿਆਲਾ ਪੁਲਿਸ ਨੇ ਅਸਲੇ ਸਮੇਤ ਗੈਂਗਸਟਰ ਕੀਤੇ ਕਾਬੂ

ਪਟਿਆਲਾ ਪੁਲਿਸ ਨੇ ਤਿੰਨ ਗੈਂਗਸਟਰਾਂ ਨੂੰ ਵਿਦੇਸ਼ੀ ਪਿਸਟਲ, ਰਾਇਫਲ...

ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਜਲਦ ਮਿਲਣਗੇ ਸੁਰੱਖਿਆ ਗਾਰਡ: ਹਰਜੋਤ ਬੈਂਸ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ...

‘ਆਪ’ ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਦਾ ਹੋਇਆ ਦੇਹਾਂਤ

ਵਿਧਾਨ ਸਭਾ ਹਲਕਾ ਭਦੌੜ ਤੋਂ ਆਮ ਆਦਮੀ ਪਾਰਟੀ ਦੇ...

Share

ਪਟਿਆਲਾ: ਸ਼ਾਹੀ ਸ਼ਹਿਰ ਪਟਿਆਲਾ ਵਿਖੇ ਪਿਛਲੇ 11 ਦਿਨਾਂ ਤੋਂ ਆਪਣੀਆ ਮੰਗਾਂ ਨੂੰ ਲੈ ਕੇ ਪੱਕੇ ਧਰਨੇ ਉਤੇ ਬੈਠੇ NSQF ਵੋਕੇਸ਼ਨਲ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਅੱਜ ਪ੍ਰੈਸ ਕਾਨਫਰੰਸ ਕਰਦਿਆਂ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ। ਇਸ ਮੌਕੇ ਯੂਨੀਅਨ ਸੂਬਾ ਪ੍ਰਧਾਨ ਰਾਇ ਨੇ ਪ੍ਰੈਸ ਕਾਨਫਰੰਸ ਵਿਚ ਸਰਕਾਰ ਦੀਆਂ NSQF ਅਧਿਆਪਕਾਂ ਪ੍ਰਤੀ ਮਾੜੀਆਂ ਨੀਤੀਆਂ ਅਤੇ ਕੰਪਨੀਆਂ ਦੁਆਰਾ ਕਰਵਾਏ ਜਾ ਰਹੇ ਆਰਥਿਕ ਅਤੇ ਮਾਨਸਿਕ ਸੋਸ਼ਣ ਦੀ ਸਖ਼ਤ ਨਿੰਦਾ ਕੀਤੀ।

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਪਿਛਲੇ ਸੱਤਾਂ ਸਾਲਾਂ ਤੋਂ ਇਹਨਾਂ ਅਧਿਆਪਕਾਂ ਨੂੰ ਕੰਪਨੀਆਂ ਦੇ ਲੇਬਲ ਅਧੀਨ ਭਰਤੀ ਕਰਕੇ ਤੈਅ ਤਨਖਾਹ 17000 ਦੱਸ ਕੇ 6-7 ਹਜਾਰ ਮਹੀਨਾਵਾਰ ਕਟੌਤੀ ਕਰ ਰਹੀ ਹੈ। ਇਸ ਦੇ ਨਾਲ ਹੀ ਹਰ ਵਾਰ ਖ਼ਜ਼ਾਨਾ ਖ਼ਾਲੀ ਦਾ ਹਵਾਲਾ ਦੇਣ ਵਾਲੀ ਸਰਕਾਰ ਪਿਛਲੇ 7 ਸਾਲਾਂ ਤੋਂ ਇਹਨਾਂ ਕੰਪਨੀਆਂ ਨੂੰ 42 ਤੋਂ 45 ਕਰੋੜ ਰੁਪਏ ਅਦਾ ਕਰ ਚੁੱਕੀ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵਿਚ 955 ਸਰਕਾਰੀ ਸਕੂਲਾਂ ਵਿਚ ਕਿੱਤਾਮੁਖੀ ਕੋਰਸ ਇਹਨਾਂ 1910 ਅਧਿਆਪਕਾਂ ਦੁਆਰਾ ਬੜੇ ਹੀ ਤਨਦੇਹੀ ਨਾਲ ਕਰਵਾਏ ਜਾ ਰਹੇ ਹਨ, ਸਿੱਟੇ ਵਜੋਂ ਸੈਂਕੜੇ ਹੀ ਵਿਦਿਆਰਥੀਸਵੈ ਰੋਜ਼ਗਾਰ, ਮਲਟੀਨੈਸ਼ਨਲ ਕੰਪਨੀਆਂ ਵਿਚ ਬਹੁਤ ਹੀ ਚੰਗੀ ਤਨਖਾਹ ‘ਤੇ ਨੌਕਰੀਆਂ ਕਰ ਰਹੇ ਹਨ।

ਪੰਜਾਬ ਸਰਕਾਰ ਇਹ ਅੰਕੜਿਆਂ ਨੂੰ ਘਰ ਘਰ ਨੌਕਰੀ ਵਿਚ ਸ਼ਾਮਲ ਕਰ ਵਾਹ ਵਾਹ ਖੱਟ ਰਹੀ ਹੈ, ਪਰ ਜਿਨ੍ਹਾਂ ਦੀ ਬਦੌਲਤ ਇਹ ਸੰਭਵ ਹੋ ਰਿਹਾ ਹੈ, ਉਨ੍ਹਾਂ ਨੂੰ ਭੀਖ ਮੰਗ ਕੇ ਸਰਕਾਰੀ ਖਜਾਨੇ ਭਰਨ, ਆਪਣੇ ਖੂਨ ਨਾਲ ਸਰਕਾਰ ਨੂੰ ਦੁਹਾਈ ਪੱਤਰ ਭੇਜਣ, ਬੂਟ ਪਾਲਿਸ਼ਾਂ , ਅਰਥੀ ਫੂਕ ਮੁਜ਼ਾਹਰੇ, ਰੋਸ ਰੈਲੀਆਂ ਕਰਨ ਅਤੇ ਹਰ ਰੋਜ਼ ਸੜਕਾਂ ਉਤੇ ਰਾਤਾਂ ਕੱਟਣ ਨੂੰ ਮਜਬੂਰ ਹੋਣਾ ਪੈ ਰਿਹਾ ਹੈ।

ਪਿਛਲੇ ਦਿਨੀਂ ਅਧਿਆਪਕਾਂ ਨੇ ਵਾਈਪੀਐਸ ਚੌਕ ਪਟਿਆਲਾ ਦਾ ਘਿਰਾਉ ਕਰਨ ‘ਤੇ ਮਿਤੀ 18 ਜੂਨ ਦੀ ਮੀਟਿੰਗ ਦਿੱਤੀ ਸੀ, ਜੋ ਮੁਲਤਵੀ ਕਰ ਦੁਬਾਰਾ 22 ਜੂਨ ਨੂੰ ਕਰਨ ਦਾ ਭਰੋਸਾ ਦਿੱਤਾ ਹੈ। ਇਸ ‘ਤੇ ਯੂਨੀਅਨ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਇਸ ਮੀਟਿੰਗ ਵਿੱਚ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਤਾਂ ਉਹ ਮਿਤੀ 23 ਜੂਨ ਨੂੰ ਹੋਰਨਾਂ ਜਥੇਬੰਦੀਆਂ ਦੇ ਸਹਿਯੋਗ ਨਾਲ ਪਰਿਵਾਰਾਂ ਸਮੇਤ ਭਾਰੀ ਇਕੱਠ ਕਰ ਮੋਤੀ ਮਹਿਲ ਦਾ ਘਿਰਾਓ ਕਰਨਗੇ।

spot_img