ਨਵੀ ਦਿੱਲੀ : ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਫਿਲਮੀ ਅਦਾਕਾਰਾ ਅਨੁਸ਼ਕਾ ਸ਼ਰਮਾ ਦੇ ਨਾਲ ਰਿਲੇਸ਼ਨਸ਼ਿਪ ‘ਚ ਆਉਣ ਤੋਂ ਪਹਿਲਾਂ ਬ੍ਰਾਜ਼ੀਲ ਦੀ ਇੱਕ ਅਦਾਕਾਰਾ ਇਜ਼ਾਬੇਲ ਨੂੰ 2 ਸਾਲ ਤੱਕ ਡੇਟ ਕਰ ਰਹੇ ਸਨ। ਇਜ਼ਾਬੇਲ ਨੇ ਆਮਿਰ ਖ਼ਾਨ ਨਾਲ 2012 ’ਚ ਰਿਲੀਜ਼ ਹੋਈ ‘ਤਲਾਸ਼’ ਫ਼ਿਲਮ ਨਾਲ ਡੈਬਿਊ ਕੀਤਾ ਸੀ। ਇਜ਼ਾਬੇਲ ਕਈ ਹਿੰਦੀ ਅਤੇ ਤੇਲਗੂ ਫਿਲਮਾਂ ਤੋਂ ਇਲਾਵਾ ਗੁਰੂ ਰੰਧਾਵਾ ਦੇ ਨਾਲ ਮਿਊਜ਼ਿਕ ਵੀਡੀ੍ਓ ਲਾਹੌਰ ‘ਚ ਵੀ ਨਜ਼ਰ ਆ ਚੁੱਕੀ ਹੈ। ਉਹ ਆਖਰੀ ਵਾਰ ਤੇਲਗੂ ਰੋਮਾਂਟਿਕ ਫ਼ਿਲਮ ‘ਵਰਲਡ ਫੇਮਸ ਲਵਰ’ ‘ਚ ਦਿਖਾਈ ਦਿੱਤੀ ਸੀ, ਜਿਸ ‘ਚ ਵਿਜੈ ਦੇਵਰਕੋਂਡਾ ਮੁੱਖ ਭੂਮਿਕਾ ‘ਚ ਸਨ।

ਦੱਸ ਦਈਏ ਕਿ ਵਿਰਾਟ ਕੋਹਲੀ ਅਤੇ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਦੋਵੇਂ ਪਰਫੈਕਟ ਕਪਲ ਹਨ। ਵਿਰਾਟ ਅਤੇ ਅਨੁਸ਼ਕਾ ਦੇ ਵਿਆਹ ਤੋਂ ਬਾਅਦ ਵੀ ਦੋਵਾਂ ਦੀ ਲਵ ਸਟੋਰੀ ਜਾਣਨ ਲਈ ਫੈਂਨਜ਼ ਬੇਤਾਬ ਰਹਿੰਦੇ ਹਨ। ਜਾਣਕਾਰੀ ਅਨੁਸਾਰ ਸਾਲ 2013 ‘ਚ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੇ ਇੱਕ-ਦੂਜੇ ਨੂੰ ਡੇਟ ਕਰਨਾ ਸ਼ੁਰੂ ਕੀਤਾ ਸੀ ਜਿਸ ਤੋਂ ਬਾਅਦ ਉਹ ਦੋਵੇਂ ਨੇ 2017 ‘ਚ ਵਿਆਹ ਕਰਵਾ ਲਿਆ ਸੀ ਅਤੇ ਹੁਣ ਉਹ ਦੋਵੇਂ ਵਧੀਆ ਜੀਵਨ ਬਤੀਤ ਕਰ ਰਹੇ ਹਨ।