Wednesday, September 28, 2022
spot_img

ਮੋਗਾ ’ਚ ਫਟਿਆ ਆਕਸੀਜਨ ਸਿਲੰਡਰ, ਐਂਬੂਲੈਂਸ ਚਾਲਕ ਦੀ ਮੌਤ

ਸੰਬੰਧਿਤ

ਪੁਲਿਸ ਨੇ ਪਿਸਤੌਲ ਤੇ ਮੈਗਜ਼ੀਨ ਸਮੇਤ 2 ਵਿਅਕਤੀ ਕੀਤੇ ਗ੍ਰਿਫ਼ਤਾਰ

ਗੁਰਦਾਸਪੁਰ : ਥਾਣਾ ਕਾਹਨੂੰਵਾਨ ਦੀ ਪੁਲਿਸ ਨੇ ਹਥਿਆਰਾਂ ਸਮੇਤ...

Share

ਮੋਗਾ : ਧਰਮਕੋਟ ਸਬ ਡਿਵੀਜ਼ਨ ਅਧੀਨ ਪੈਂਦੇ ਪਿੰਡ ਵਹਿਣੀਵਾਲ ‘ਚ ਆਕਸੀਜਨ ਸਿਲੰਡਰ ਫਟਣ ਨਾਲ ਐਂਬੂਲੈਂਸ ਚਾਲਕ ਦੀ ਮੌਤ ਹੋ ਗਈ। ਮੋਗਾ ਦੇ ਇੱਕ ਨਿੱਜੀ ਹਸਪਤਾਲ ਦਾ ਐਂਬੂਲੈਂਸ ਚਾਲਕ ਮਰੀਜ਼ ਨੂੰ ਪਿੰਡ ਛੱਡਣ ਗਿਆ ਸੀ। ਮਰੀਜ਼ ਦੀ ਹਾਲਤ ਗੰਭੀਰ ਹੋਣ ਕਾਰਨ ਪਰਿਵਾਰ ਨੇ ਚਾਲਕ ਨੂੰ ਆਕਸੀਜਨ ਸਿਲੰਡਰ ਲਗਾਉਣ ਲਈ ਆਖਿਆ ਸੀ। ਦੂਜੇ ਪਾਸੇ ਸਿਵਲ ਹਸਪਤਾਲ ‘ਚ ਐਂਬੂਲੈਂਸ ਚਾਲਕ ਦੇ ਵਾਰਸਾਂ ਨੇ ਧਰਨਾ ਲਾ ਕੇ ਇਨਸਾਫ਼ ਦੀ ਮੰਗ ਕੀਤੀ ਹੈ। ਵੇਰਵਿਆਂ ਅਨੁਸਾਰ ਅਜਮੇਰ ਸਿੰਘ ਪੁੱਤਰ ਬਚਨ ਸਿੰਘ (60) ਵਾਸੀ ਪਿੰਡ ਕੋਕਰੀ ਵਹਿਣੀਵਾਲ ਨੂੰ ਸ਼ਹਿਰ ਦੇ ਸਿੱਧੂ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਹਸਪਤਾਲ ਦੇ ਡਾਕਟਰਾਂ ਨੇ ਮਰੀਜ਼ ਦੀ ਹਾਲਤ ਗੰਭੀਰ ਹੋਣ ਕਾਰਨ ਘਰ ਲਿਜਾਣ ਦੀ ਸਲਾਹ ਦਿੱਤੀ ਸੀ ਜਿਸ ਤੋਂ ਬਾਅਦ ਪਰਿਵਾਰ ਹਸਪਤਾਲ ਤੋਂ ਹੀ ਐਂਬੂਲੈਂਸ ਰਾਹੀਂ ਮਰੀਜ਼ ਨੂੰ ਘਰ ਲੈ ਗਿਆ।

ਘਰ ਪਹੁੰਚਣ ’ਤੇ ਰਿਸ਼ਤੇਦਾਰਾਂ ਨੇ ਐਂਬੂਲੈਂਸ ਡਰਾਈਵਰ ਸਤਨਾਮ ਸਿੰਘ (19) ਨੂੰ ਮਰੀਜ਼ ਨੂੰ ਆਕਸੀਜਨ ਲਗਾਉਣ ਦੀ ਬੇਨਤੀ ਕੀਤੀ, ਜਦ ਐਂਬੂਲੈਂਸ ਡਰਾਈਵਰ ਆਕਸੀਜਨ ਲਗਾਉਣ ਲਗਾ ਤਾਂ ਸਿਲੰਡਰ ਫਟ ਗਿਆ ਜਿਸ ਨਾਲ ਅੱਗ ਲੱਗ ਗਈ ਅਤੇ ਐਂਬੂਲੈਂਸ ਚਾਲਕ ਸਤਨਾਮ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਨਾਲ 2 ਹੋਰ ਲੋਕ ਜ਼ਖਮੀ ਹੋ ਗਏ।

spot_img