ਚੰਡੀਗੜ੍ਹ : ਚੰਡੀਗੜ੍ਹ : ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਸ਼ਹੂਰ ਮਹਾਨ ਸਪ੍ਰਿੰਟਰ ਮਿਲਖਾ ਸਿੰਘ ਦੀ ਮੌਤ ‘ਤੇ ਸੋਗ ਜਤਾਂਉਂਦੇ ਹੋਏ ਉਨ੍ਹਾਂ ਨੂੰ ਸ਼ਰਧਾਂਜ਼ਲੀ ਦਿੱਤੀ ਹੈ। ਕੈਪਟਨ ਨੇ ਟਵੀਟ ਕਰ ਕਿਹਾ, ਮਿਲਖਾ ਸਿੰਘ ਦੇ ਦੇਹਾਂਤ ਬਾਰੇ ‘ਚ ਸੁਣਕੇ ਦੁਖੀ ਹਾਂ। ਇਹ ਇੱਕ ਯੁੱਗ ਦੇ ਅੰਤ ਦਾ ਪ੍ਰਤੀਕ ਹੈ। ਦੁਖੀ ਪਰਿਵਾਰ ਅਤੇ ਲੱਖਾਂ ਪ੍ਰਸ਼ੰਸਕਾਂ ਦੇ ਪ੍ਰਤੀ ਮੇਰੀਆਂ ਸੰਵੇਦਨਾਵਾਂ। ਫਲਾਇੰਗ ਸਿੱਖ ਦੇ ਚਰਿੱਤਰ ਦੀ ਤਾਕਤ ਆਉਣ ਵਾਲੀਆਂ ਪੀੜ੍ਹੀਆਂ ਲਈ ਗੂੰਜੇਗੀ। ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ – ਸਰ!।


ਦੱਸ ਦਈਏ ਕਿ 91 ਸਾਲਾ ਮਿਲਖਾ ਸਿੰਘ ਦਾ ਰਾਤ 11 30 ਵਜੇ ਦੇਹਾਂਤ ਹੋ ਗਿਆ। ਉਨ੍ਹਾਂ ਨੂੰ PGIMER ਚੰਡੀਗੜ੍ਹ ਦੀ ਸਖਤ ਇਲਾਜ਼ ਇਕਾਈ ‘ਚ ਭਰਤੀ ਕਰਵਾਇਆ ਗਿਆ ਸੀ। ਬੀਤੀ 13 ਜੂਨ ਨੂੰ ਹੀ ਮਿਲਖਾ ਸਿੰਘ ਦੀ ਪਤਨੀ ਨਿਰਮਲ ਕੌਰ ਦਾ ਕੋਰੋਨਾ ਦੇ ਕਾਰਨ ਦੇਹਾਂਤ ਹੋ ਗਿਆ ਸੀ। ਮਿਲਖਾ ਦੇ ਪਰਿਵਾਰ ‘ਚ 3 ਬੇਟੀਆਂ ਡਾ.ਮੋਨਾ ਸਿੰਘ, ਅਲੀਜ਼ਾ ਗਰੋਵਰ, ਸੋਨੀਆ ਸਾਂਵਲਕਾ ਅਤੇ ਪੁੱਤਰ ਜੀਵ ਮਿਲਖਾ ਸਿੰਘ ਹਨ। ਗੋਲਫਰ ਜੀਵ ਵੀ ਆਪਣੇ ਪਿਤਾ ਦੀ ਤਰ੍ਹਾਂ ਪਦਮਸ਼੍ਰੀ ਜੇਤੂ ਹਨ।

ਜ਼ਿਕਰਯੋਗ ਹੈ ਕਿ ਮਿਲਖਾ ਸਿੰਘ ਨੇ ਏਸ਼ੀਆਈ ਖੇਡਾਂ ‘ਚ 4 ਵਾਰ ਸੋਨਾ ਪਦਕ ਜਿੱਤਿਆ ਹੈ। 1958 ਦੇ ਰਾਸ਼ਟਰੀ ਮੰਡਲ ਖੇਡਾਂ ‘ਚ ਵੀ ਉਨ੍ਹਾਂ ਨੇ ਸੋਨਾ ਪਦਕ ਜਿੱਤਿਆ ਸੀ। ਹਾਲਾਂਕਿ ਮਿਲਖਾ ਸਿੰਘ ਨੂੰ 1960 ਦੇ ਰੋਮ ਓਲੰਪਿਕ ਦੇ 400 ਮੀਟਰ ਫਾਈਨਲ ‘ਚ ਉਨ੍ਹਾਂ ਦੀ ਏਪਿਕ ਰੇਸ ਲਈ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਨੇ 1956 ਅਤੇ 1964 ਦੇ ਓਲੰਪਿਕ ‘ਚ ਵੀ ਭਾਰਤ ਦੀ ਤਰਜਮਾਨੀ ਕੀਤੀ ਹੈ ਅਤੇ ਉਨ੍ਹਾਂ ਨੂੰ 1959 ‘ਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ।