ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਮੋਹਾਲੀ ਦੀ ਕੁਲਪ੍ਰੀਤ ਕੌਰ ਨੂੰ ਕੀਤਾ ਸਨਮਾਨਿਤ

0
51

ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਹਮੇਸ਼ਾ ਉਨ੍ਹਾਂ ਔਰਤਾਂ ਲਈ ਅੱਗੇ ਆਈ ਹੈ ਜਿਨ੍ਹਾਂ ਨੇ ਆਪਣੇ ਜੀਵਨ ਵਿਚ ਕਾਫੀ ਸੰਘਰਸ਼ ਕੀਤਾ ਹੈ। ਇਸੇ ਤਹਿਤ ਅੱਜ ਮਨੀਸ਼ਾ ਗੁਲਾਟੀ ਮੋਹਾਲੀ ਵਿਖੇ ਅਜਿਹੇ ਨਵੇਂ ਵਿਆਹੇ ਜੋੜੇ ਨੂੰ ਸਨਮਾਨਿਤ ਕਰਨ ਲਈ ਪੁੱਜੀ ਜੋ ਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਸੋਇਆ ਚਾਪ ਦੀ ਰੇਹੜੀ ਲਗਾ ਕੇ ਸਖਤ ਮਿਹਨਤ ਕਰਦੇ ਆ ਰਹੇ ਹਨ।

ਦੱਸ ਦੇਈਏ ਕਿ ਇਹ ਗੁਰਸਿੱਖ ਜੋੜਾ ਵਿਦੇਸ਼ ਜਾਣਾ ਚਾਹੁੰਦੇ ਸਨ ਪਰ ਲੌਕਡਾਊਨ ਕਾਰਨ ਉਨ੍ਹਾਂ ਦਾ ਵਿਦੇਸ਼ ਜਾਣ ਦਾ ਸੁਪਨਾ ਪੂਰਾ ਨਹੀਂ ਹੋ ਸਕਿਆ ਤਾਂ ਦੋਵਾਂ ਨੇ ਮੋਹਾਲੀ ਨੂੰ ਹੀ ਆਪਣਾ ਵਿਦੇਸ਼ ਸਮਝ ਕੇ ਇਥੇ ਹੀ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ। ਅੰਗਰੇਜ਼ ਸਿੰਘ ਤੇ ਉਸ ਦੀ ਪਤਨੀ ਕੁਲਪ੍ਰੀਤ ਕੌਰ ਨੇ ਗੁਰੂ ਕ੍ਰਿਪਾ ਚਾਪ ਕਾਰਨਰ ਨਾਂ ਦੀ ਰੇਹੜੀ ਲਗਾ ਲਈ ਅਤੇ ਪੈਸਾ ਕਮਾਉਣਾ ਸ਼ੁਰੂ ਕਰ ਦਿੱਤਾ।

ਹੁਣ ਇਹ ਦੋਵੇਂ ਪਤੀ-ਪਤਨੀ ਸਖਤ ਮਿਹਨਤ ਕਰਕੇ ਆਪਣੇ ਪਰਿਵਾਰ ਨੂੰ ਚਲਾ ਰਹੇ ਹਨ ਤੇ ਨਾਲ ਹੀ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੀ ਪੁਰਜ਼ੋਰ ਕੋਸ਼ਿਸ਼ ਵੀ ਕਰ ਰਹੇ ਹਨ। ਇਨ੍ਹਾਂ ਦੀ ਚਾਪ ਦੀ ਰੇਹੜੀ ਦੀ ਪੂਰੇ ਮੋਹਾਲੀ ਜਿਲ੍ਹੇ ‘ਚ ਕਾਫੀ ਚਰਚਾ ਹੈ ਤੇ ਹਰ ਕਿਸੇ ਨੂੰ ਦੋਵਾਂ ਦਾ ਕੰਮ ਬਹੁਤ ਪਸੰਦ ਆ ਰਿਹਾ ਹੈ।

ਇਸ ਮੌਕੇ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਅੱਜ ਮੈਂ ਇਸ ਹੋਣਹਾਰ ਅਤੇ ਮਿਹਨਤੀ ਧੀ ਨੂੰ ਮਿਲਣ ਆਈ ਹਾਂ ਜੋ ਇੰਨੀ ਪੜ੍ਹੀ-ਲਿੱਖੀ ਹੋ ਕੇ ਆਪਣੇ ਪਤੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਅੱਗੇ ਵੱਧ ਰਹੀ ਹੈ। ਮੈਨੂੰ ਆਪਣੀਆਂ ਇਨ੍ਹਾਂ ਧੀਆਂ ‘ਤੇ ਮਾਣ ਹੈ। ਅੱਜ ਮੈਂ ਇਸ ਧੀ ਨੂੰ ਨੌਜਵਾਨਾਂ ਦੀ ਅੰਬੈਸਡਰ ਘੋਸ਼ਿਤ ਕੀਤਾ ਹੈ ਅਤੇ ਨਾਲ ਹੀ ਕਮਿਸ਼ਨ ਵੱਲੋਂ ਸਨਮਾਨਿਤ ਕੀਤਾ ਗਿਆ ਹੈ।

LEAVE A REPLY

Please enter your comment!
Please enter your name here