ਮਹਾਰਾਸ਼ਟਰ : ਮਹਾਰਾਸ਼ਟਰ ਵਿੱਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਵਿੱਚ ਕਮੀ ਨੂੰ ਦੇਖਦੇ ਹੋਏ ਮਹਾਰਾਸ਼ਟਰ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਦਰਅਸਲ, ਮਹਾਰਾਸ਼ਟਰ ਵਿੱਚ ਅਨਲਾਕ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਰਾਜ ਸਰਕਾਰ ਦੀ ਨਵੀਂ ਘੋਸ਼ਣਾ ਦੇ ਅਨੁਸਾਰ ਮਹਾਰਾਸ਼ਟਰ ਵਿੱਚ 5 ਪੱਧਰ ‘ਤੇ ਲਾਕਡਾਉਨ ਹਟਾਇਆ ਜਾਵੇਗਾ। ਪਹਿਲੇ ਪੱਧਰ ‘ਤੇ ਭੰਡਾਰਾ, ਨਾਸਿਕ, ਧੂਲੇ, ਠਾਣੇ, ਪਰਭਨੀ, ਜਲਗਾਓਂ ਅਤੇ ਨਾਂਦੇੜ ਸਮੇਤ 18 ਜ਼ਿਲ੍ਹੇ ਅਨਲਾਕ ਹੋਣਗੇ। ਹਾਲਾਂਕਿ ਮੁੰਬਈ ਨੂੰ ਰਿਆਇਤ ਲਈ ਅਜੇ ਇੰਤਜਾਰ ਕਰਨਾ ਹੋਵੇਗਾ। ਇੱਥੇ ਅਨਲਾਕ ‘ਤੇ ਫੈਸਲਾ 15 ਜੂਨ ਤੋਂ ਬਾਅਦ ਲਿਆ ਜਾਵੇਗਾ।

ਵੀਰਵਾਰ ਨੂੰ ਰਾਜ ਸਰਕਾਰ ਨੇ ਅਨਲਾਕ ਦੀ ਗਾਈਡਲਾਈਨ ਜਾਰੀ ਕੀਤੀ ਹੈ ਜਿਸ ਦੇ ਅਨੁਸਾਰ, ਜਿਨ੍ਹਾਂ ਸ਼ਹਿਰਾਂ ਵਿੱਚ 25 ਫੀਸਦੀ ਤੋਂ ਜ਼ਿਆਦਾ ਬੈਡ ਖਾਲੀ ਹਨ, ਅਜੇ ਸਿਰਫ ਉਨ੍ਹਾਂ ਨੂੰ ਹੀ ਖੋਲਿਆ ਜਾਵੇਗਾ। ਜਿੱਥੇ ਪਾਜ਼ਿਟਿਵਿਟੀ ਰੇਟ ਸਿਰਫ 5 ਫੀਸਦੀ ਹੈ, ਉੱਥੇ ਸਿਨੇਮਾ ਹਾਲ ਵੀ ਖੋਲ ਦਿੱਤੇ ਜਾਣਗੇ।