ਕੋਰੋਨਾ ਕਾਰਨ ਜਿੱਥੇ ਹਰ ਵਰਗ ਪ੍ਰਭਾਵਿਤ ਰਿਹਾ ਹੈ। ਉੱਥੇ ਹੀ ਕੋਰੋਨਾ ਕਾਰਨ ਲੱਗੇ ਲੌਕਡਾਊਨ ਨਾਲ ਖਿਡਾਰੀ ਵਰਗ ਵੀ ਕਾਫ਼ੀ ਪ੍ਰਭਾਵਿਤ ਹੋਇਆ ਹੈ। ਪਰ ਇਸਦੇ ਬਾਵਜੂਦ ਖਿਡਾਰੀਆਂ ਨੇ ਆਪਣੀ ਹਿੰਮਤ ਨਹੀਂ ਹਾਰੀ। ਕਤਰ ਖ਼ਿਲਾਫ਼ ਜੁਝਾਰੂਪਨ ਦਿਖਾਉਣ ਦੇ ਬਾਵਜੂਦ 0-1 ਨਾਲ ਹਾਰਨ ਵਾਲੀ ਭਾਰਤੀ ਫੁੱਟਬਾਲ ਟੀਮ 2022 ਵਿਸ਼ਵ ਕੱਪ ਅਤੇ 2020 ਏਸ਼ਿਆਈ ਕੱਪ ਕੁਆਲੀਫਾਇਰਜ਼ ਵਿੱਚ ਸੱਤ ਜੂਨ ਨੂੰ ਬੰਗਲਾਦੇਸ਼ ਖ਼ਿਲਾਫ਼ ਖੇਡੇਗੀ।

ਲੰਮੇ ਸਮੇਂ ਤੋਂ ਜਿੱਤ ਦਾ ਇੰਤਜ਼ਾਰ ਕਰ ਰਹੀ ਭਾਰਤੀ ਟੀਮ ਦੇ ਮਿਡ ਫੀਲਡਰ ਬਰੈਂਡਨ ਫਰਨਾਂਡੇਜ਼ ਨੇ ਕਿਹਾ ਕਿ ‘ਬਲੂ ਟਾਈਗਰਜ਼’ ਲਈ ਅਗਲਾ ਮੈਚ ਕਾਫੀ ਮਹੱਤਵਪੂਰਨ ਹੈ। ਉਸ ਨੇ ਕਿਹਾ, ‘‘ਅਸੀਂ ਬੰਗਲਾਦੇਸ਼ ਦੀ ਮਜ਼ਬੂਤੀ ਬਾਰੇ ਜਾਣਦੇ ਹਾਂ। ਉਹ ਅਜਿਹੀ ਟੀਮ ਹੈ ਜੋ ਜਵਾਬੀ ਹਮਲੇ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ ਅਤੇ ਬਹੁਤ ਖ਼ਤਰਨਾਕ ਹੈ।

ਭਾਰਤ ਅਤੇ ਬੰਗਲਾਦੇਸ਼ ਦੇ ਮੁਕਾਬਲੇ ਹਮੇਸ਼ਾ ਮਨੋਰੰਜਕ ਅਤੇ ਕਰੀਬੀ ਰਹੇ ਹਨ। ਬੰਗਲਾਦੇਸ਼ ਲਈ ਸਾਡੇ ਦਿਲ ਵਿੱਚ ਕਾਫੀ ਸਤਿਕਾਰ ਹੈ।’’ ਬੰਗਲਾਦੇਸ਼ ਦੇ ਕਪਤਾਨ ਜਮਾਲ ਭੂਯਾਨ ਨੇ ਕਿਹਾ ਕਿ ਪਿਛਲੀ ਵਾਰ ਭਾਰਤ ਵੱਲੋਂ ਆਖਰੀ ਪਲਾਂ ਵਿੱਚ ਕੀਤੇ ਗੋਲ ਕਾਰਨ ਉਹ ਕੋਲਕਾਤਾ ਵਿੱਚ ਤਿੰਨ ਅੰਕ ਹਾਸਲ ਕਰਨ ’ਚ ਨਾਕਾਮ ਰਹੇ ਸਨ।

 

Author