ਕੋਰੋਨਾ ਮਹਾਂਮਾਰੀ ਕਾਰਨ ਜਿੱਥੇ ਅਨੇਕਾਂ ਲੋਕਾਂ ਦੀ ਮੌਤ ਹੋਈ ਹੈ। ਉੱਥੇ ਹੀ ਹਰੇਕ ਵਰਗ ਦੇ ਕੰਮਕਾਰ ‘ਤੇ ਵੀ ਬੁਰਾ ਅਸਰ ਪਿਆ ਹੈ ।ਜਿਸ ਤਰ੍ਹਾਂ ਹਰ ਵਰਗ ਲੌਕਡਾਊਨ ਲੱਗਣ ਕਾਰਨ ਪ੍ਰਭਾਵਿਤ ਹੋਇਆ ਹੈ।ਉਸੇ ਤਰ੍ਹਾਂ ਖਿਡਾਰੀਆਂ ‘ਤੇ ਵੀ ਇਸਦਾ ਅਸਰ ਪਿਆ ਹੈ।ਲੌਕਡਾਊਨ ਕਾਰਨ ਖਿਡਾਰੀ ਚੰਗੀ ਤਰ੍ਹਾਂ ਪ੍ਰੈਕਟਿਸ ਨਹੀਂ ਕਰ ਸਕੇ।

ਭਾਰਤੀ ਫੁਟਬਾਲ ਟੀਮ ਦੀ ਤਿਆਰੀ ਬਹੁਤ ਚੰਗੀ ਨਹੀਂ ਰਹੀ ਅਤੇ ਅਜਿਹੇ ’ਚ ਏਸ਼ਿਆਈ ਚੈਂਪੀਅਨ ਕਤਰ ਖ਼ਿਲਾਫ਼ ਵਿਸ਼ਵ ਕੱਪ ਅਤੇ ਏਸ਼ਿਆਈ ਕੁਆਲੀਫਾਇਰਜ਼ ਲਈ ਵੀਰਵਾਰ ਨੂੰ ਹੋਣ ਵਾਲਾ ਮੈਚ ਭਾਰਤ ਲਈ ਸੌਖਾ ਨਹੀਂ ਹੋਵੇਗਾ।

ਕੋਰੋਨਾ ਕਾਰਨ ਪਿਛਲੇ ਸਾਲ ਮੁਲਤਵੀ ਹੋਏ ਗਰੁੱਪ-ਈ ਦੇ ਮੁਕਾਬਲੇ ਹੁਣ ਇੱਕ ਹੀ ਜਗ੍ਹਾ ਕਰਵਾਉਣ ਦੇ ਫ਼ੈਸਲੇ ਕਰਕੇ ਭਾਰਤ ਨੂੰ ਆਪਣਾ ਘਰੇਲੂ ਮੈਚ ਕਤਰ ਦੀ ਰਾਜਧਾਨੀ ਵਿੱਚ ਖੇਡਣਾ ਪੈ ਰਿਹਾ ਹੈ। ਬੀਤੇ ਸਮੇਂ ਵਿੱਚ ਕਤਰ ਟੀਮ ਨੇ ਸ਼ਾਨਦਾਰ ਜਿੱਤਾਂ ਹਾਸਲ ਕੀਤੀਆਂ ਹਨ, ਜਿਸ ਬਦੌਲਤ ਉਹ ਪੂਰੇ ਆਤਮਵਿਸ਼ਵਾਸ ਨਾਲ ਇਸ ਮੁਕਾਬਲੇ ’ਚ ਉੱਤਰੇਗੀ।

ਇਸ ਦੇ ਉਲਟ ਭਾਰਤ ਬਹੁਤੀ ਚੰਗੀ ਤਿਆਰੀ ਨਹੀਂ ਕਰ ਸਕਿਆ। ਕੋਰੋਨਾ ਕਾਰਨ ਭਾਰਤੀ ਟੀਮ ਨੂੰ ਮਈ ’ਚ ਸ਼ੁਰੂ ਹੋਣ ਵਾਲਾ ਅਭਿਆਸ ਕੈਂਪ ਰੱਦ ਕਰਨਾ ਪਿਆ ਸੀ। ਭਾਰਤੀ ਟੀਮ 19 ਮਈ ਨੂੰ ਇੱਥੇ ਪਹੁੰਚੀ ।ਪਰ ਖਿਡਾਰੀਆਂ ਨੂੰ ਉਮੀਦ ਅਨੁਸਾਰ ਸਹੂਲਤਾਂ ਨਹੀਂ ਮਿਲੀਆਂ।

Author