ਨਵੀਂ ਦਿੱਲੀ : ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਨੇ ਬੁੱਧਵਾਰ ਨੂੰ ਕਿਹਾ ਕਿ 8 ਅਪ੍ਰੈਲ ਤੋਂ ਬਾਅਦ ਸਭ ਤੋਂ ਘੱਟ ਮਾਮਲਿਆਂ ਦੀ ਰਿਪੋਰਟ ਕਰਨ ਦੇ ਇੱਕ ਦਿਨ ਬਾਅਦ, ਭਾਰਤ ਵਿੱਚ 24 ਘੰਟੇ ਵਿੱਚ 1,32,788 ਨਵੇਂ ਸੰਕਰਮਣ ਦੇ ਨਾਲ ਕੋਵਿਡ ਦੀ ਗਿਣਤੀ ਵਿੱਚ ਮਾਮੂਲੀ ਵਾਧਾ ਦੇਖਿਆ ਗਿਆ। ਇਸ ਦੌਰਾਨ 3,207 ਲੋਕਾਂ ਦੀ ਮੌਤ ਹੋ ਗਈ ਹੈ।

1 ਜੂਨ ਨੂੰ, ਭਾਰਤ ਨੇ 8 ਅਪ੍ਰੈਲ ਤੋਂ ਬਾਅਦ ਸਭ ਤੋਂ ਘੱਟ 1,27,510 ਮਾਮਲੇ ਦਰਜ਼ ਕੀਤੇ। 8 ਅਪ੍ਰੈਲ ਨੂੰ, ਭਾਰਤ ਵਿੱਚ 1,31,968 ਮਾਮਲੇ ਦਰਜ਼ ਕੀਤੇ ਗਏ, ਜਦੋਂ ਕਿ 7 ਅਪ੍ਰੈਲ ਨੂੰ ਭਾਰਤ ਵਿੱਚ 1,26,789 ਨਵੇਂ ਮਾਮਲੇ ਸਾਹਮਣੇ ਆਏ ਸਨ। ਸਾਰੇ ਮੈਟਰੋ ਸ਼ਹਿਰ ਅਜੇ ਵੀ ਭਾਰੀ ਲਹਿਰ ਨਾਲ ਜੂਝ ਰਹੇ ਹਨ, ਹਾਲਾਂਕਿ ਮੁੰਬਈ ਅਤੇ ਦਿੱਲੀ ਨੇ ਇਸ ਵਾਧਾ ਨੂੰ ਰੋਕ ਦਿੱਤੀ ਹੈ। ਆਂਧਰਾ ਪ੍ਰਦੇਸ਼ ਨੇ ਐਤਵਾਰ ਨੂੰ ਰਿਕਵਰੀ ਨੇ 15 ਲੱਖ ਦੀ ਸੰਖਿਆ ਪਾਰ ਕਰ ਲਈ ਹੈ।

ਦੇਸ਼ ਦੇ 15 ਸੂਬਿਆਂ ਵਿੱਚ ਪੂਰਨ ਤਾਲਾਬੰਦੀ ਜਿਹੀਆਂ ਪਾਬੰਦੀਆਂ ਹਨ। ਇਨ੍ਹਾਂ ਵਿੱਚ ਹਿਮਾਚਲ ਪ੍ਰਦੇਸ਼, ਦਿੱਲੀ, ਬਿਹਾਰ, ਝਾਰਖੰਡ, ਛੱਤੀਸਗੜ੍ਹ, ਓਡੀਸ਼ਾ, ਮਹਾਰਾਸ਼ਟਰ, ਕਰਨਾਟਕ, ਕੇਰਲ, ਤਮਿਲਨਾਡੂ, ਮਿਜ਼ੋਰਮ, ਗੋਆ, ਤੇਲੰਗਾਨਾ, ਪੱਛਮੀ ਬੰਗਾਲ ਅਤੇ ਪੁੱਡੂਚੇਰੀ ਸ਼ਾਮਲ ਹਨ। ਇੱਥੇ ਪਿਛਲੇ ਲੌਕਡਾਊਨ ਵਰਗੀਆਂ ਸਖ਼ਤ ਪਾਬੰਦੀਆਂ ਲਾਗੂ ਹਨ।