ਭਾਰਤ ‘ਚ ਜਲਦ ਆਵੇਗੀ Pfizer ਦੀ ਵੈਕਸੀਨ

0
41

ਕੋਰੋਨਾ ਮਹਾਂਮਾਰੀ ਦਾ ਕਹਿਰ ਅਜੇ ਵੀ ਜਾਰੀ ਹੈ। ਇਸ ਲਈ ਹਰ ਦੇਸ਼ ਦੀ ਸਰਕਾਰ ਵੈਕਸੀਨ ਲਗਵਾਉਣ ਨੂੰ ਤਰਜੀਹ ਦੇ ਰਹੀ ਹੈ। ਅਮਰੀਕੀ ਕੰਪਨੀ ਫਾਈਜ਼ਰ ਦੀ ਵੈਕਸੀਨ ਜਲਦੀ ਹੀ ਭਾਰਤ ਆ ਸਕਦੀ ਹੈ। ਕੰਪਨੀ ਦੇ ਸੀਈਓ ਐਲਬਰਟ ਬੌਰਲਾ ਦਾ ਕਹਿਣਾ ਹੈ ਕਿ ਭਾਰਤ ਵਿੱਚ ਫਾਈਜ਼ਰ ਵੈਕਸੀਨ ਨੂੰ ਮਨਜ਼ੂਰੀ ਦੇਣ ਦੀ ਪ੍ਰਕਿਰਿਆ ਆਖਰੀ ਪੜਾਅ ਵਿੱਚ ਹੈ ਅਤੇ ਜਲਦੀ ਹੀ ਕੰਪਨੀ ਭਾਰਤ ਸਰਕਾਰ ਨਾਲ ਸਮਝੌਤੇ ਨੂੰ ਅੰਤਿਮ ਰੂਪ ਦੇ ਸਕਦੀ ਹੈ । ਪ੍ਰਕਿਰਿਆ ਦੇ ਮੁਕੰਮਲ ਹੋਣ ਤੋਂ ਬਾਅਦ ਭਾਰਤ ਵਿੱਚ ਫਾਈਜ਼ਰ ਦੀ ਵੈਕਸੀਨ ਨੂੰ ਮਨਜ਼ੂਰੀ ਮਿਲ ਜਾਵੇਗੀ ।

ਫਾਈਜ਼ਰ ਦੇ ਸੀਈਓ ਐਲਬਰਟ ਬੌਰਲਾ ਨੇ ਮੰਗਲਵਾਰ ਨੂੰ ਸਲਾਨਾ ਹੋਣ ਵਾਲੇ ਬਾਇਓਫਰਮਾ ਐਂਡ ਹੈਲਥਕੇਅਰ ਸੰਮੇਲਨ ਵਿੱਚ ਕਿਹਾ ਕਿ ਵੈਕਸੀਨ ਨੂੰ ਭਾਰਤ ਵਿੱਚ ਮਨਜ਼ੂਰੀ ਮਿਲਣ ਦੀ ਪ੍ਰਕਿਰਿਆ ਆਖਰੀ ਪੜਾਅ ਵਿੱਚ ਹੈ।ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਅਸੀਂ ਜਲਦੀ ਹੀ ਭਾਰਤ ਸਰਕਾਰ ਨਾਲ ਸਮਝੌਤੇ ਨੂੰ ਅੰਤਿਮ ਰੂਪ ਦੇਵਾਂਗੇ। ਫਾਈਜ਼ਰ ਨੇ ਇਹ ਵੈਕਸੀਨ ਜਰਮਨ ਦੀ ਕੰਪਨੀ ਬਾਇਓਨਟੈਕ ਦੇ ਸਹਿਯੋਗ ਨਾਲ ਬਣਾਈ ਹੈ। ਇਸ ਵੈਕਸੀਨ ਦੀ ਕਾਰਜਸ਼ੀਲਤਾ 90% ਤੱਕ ਹੈ।

ਇਸ ਸੰਬੰਧੀ ਭਾਰਤ ਸਰਕਾਰ ਅਤੇ ਫਾਈਜ਼ਰ ਵਿਚਾਲੇ ਲੰਬੇ ਸਮੇਂ ਤੋਂ ਗੱਲਬਾਤ ਚੱਲ ਰਹੀ ਹੈ । ਫਾਈਜ਼ਰ ਭਾਰਤ ਨੂੰ ਵੈਕਸੀਨ ਦੇਣ ਲਈ ਤਿਆਰ ਹੈ, ਪਰ ਉਸਦੀਆਂ ਕੁਝ ਮੰਗਾਂ ਵੀ ਹਨ। ਕੰਪਨੀ ਚਾਹੁੰਦੀ ਹੈ ਕਿ ਜੇ ਭਾਰਤ ਵਿੱਚ ਵੈਕਸੀਨ ਦਾ ਕੋਈ ਮਾੜਾ ਪ੍ਰਭਾਵ ਦਿਖਾਈ ਦਿੰਦਾ ਹੈ ਤਾਂ ਉਸ ਵਿੱਚ ਕੰਪਨੀ ਜਵਾਬਦੇਹੀ ਨਹੀਂ ਹੋਣੀ ਚਾਹੀਦੀ। ਇਸਦਾ ਮਤਲਬ ਇਹ ਹੈ ਕਿ ਜੇ ਵੈਕਸੀਨ ਦੇ ਮਾੜੇ ਪ੍ਰਭਾਵਾਂ ਬਾਰੇ ਕੋਈ ਕੇਸ ਹੁੰਦਾ ਹੈ ਤਾਂ ਉਸਦਾ ਹਰਜਾਨਾ ਕੰਪਨੀ ਨੂੰ ਨਾ ਦੇਣਾ ਪਵੇ। ਜੇ ਡੀਲ ਹੋ ਜਾਂਦੀ ਹੈ, ਤਾਂ ਇਸ ਸਾਲ ਫਾਈਜ਼ਰ ਵੈਕਸੀਨ ਦੀਆਂ 5 ਕਰੋੜ ਡੋਜ਼ ਭਾਰਤ ਆ ਸਕਦੀਆਂ ਹਨ।

ਦੱਸ ਦੇਈਏ ਕਿ ਭਾਰਤ ਵਿੱਚ ਟੀਕਾਕਰਨ ਨੂੰ ਤੇਜ਼ ਕਰਨ ਲਈ ਸਰਕਾਰ ਫਾਈਜ਼ਰ, ਮਾਡਰਨਾ ਸਮੇਤ ਕਈ ਵਿਦੇਸ਼ੀ ਕੰਪਨੀਆਂ ਨਾਲ ਗੱਲਬਾਤ ਕਰ ਰਹੀ ਹੈ । ਨੀਤੀ ਆਯੋਗ ਮੈਂਬਰ ਡਾ. ਵੀਕੇ ਪੌਲ ਨੇ ਦੱਸਿਆ ਸੀ ਕਿ ਫਾਈਜ਼ਰ ਅਤੇ ਮਾਡਰਨਾ ਨਾਲ ਸਰਕਾਰ ਦੀ ਗੱਲਬਾਤ ਚੱਲ ਰਹੀ ਹੈ । ਪਿਛਲੇ ਮਹੀਨੇ ਹੀ ਡਰੱਗਜ਼ ਕੰਟਰੋਲਰ ਜਨਰਲ ਆਫ਼ ਇੰਡੀਆ ((DCGI)) ਨੇ ਵਿਦੇਸ਼ੀ ਵੈਕਸੀਨ ਲਈ ਨਿਯਮਾਂ ਵਿੱਚ ਢਿੱਲ ਦਿੱਤੀ ਸੀ । (DCGI)ਨੇ ਦੱਸਿਆ ਸੀ ਕਿ ਕਿਸੇ ਵੈਕਸੀਨ ਨੂੰ ਅਮਰੀਕਾ, ਯੂਰਪ, ਯੂਕੇ, ਜਾਪਾਨ ਜਾਂ WHO ਤੋਂ ਮਨਜ਼ੂਰੀ ਮਿਲ ਚੁੱਕੀ ਹੈ, ਤਾਂ ਉਸ ਨੂੰ ਭਾਰਤ ਵਿੱਚ ਲੋਕਲ ਟ੍ਰਾਇਲ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ ।

 

LEAVE A REPLY

Please enter your comment!
Please enter your name here