ਨਿਊਯਾਰਕ : ਭਾਰਤ ਵਿੱਚ ਕੋਵਿਡ-19 ਟੀਕੇ ਦੀ ਕਮੀ ਨੂੰ ਦੇਖਦੇ ਹੋਏ ਭਾਰਤੀ ਵਿਦੇਸ਼ ਮੰਤਰੀ ਐਸ .ਜੈਸ਼ੰਕਰ ਵਿਦੇਸ਼ ਗਏ ਹਨ।ਉਹ ਅੱਜ ਸਵੇਰੇ ਅਮਰੀਕਾ ਪਹੁੰਚ ਗਏ ਹਨ। ਉਹ ਅਗਲੇ ਪੰਜ ਦਿਨ ਤਕ ਅਮਰੀਕਾ ਦੇ ਦੌਰੇ ‘ਤੇ ਰਹਿਣਗੇ। ਜਿੱਥੇ ਉਹ ਯੂਐਸ ਕੰਪਨੀਆਂ ਨਾਲ ਕੋਵਿਡ -19 ਟੀਕਾ ਖਰੀਦਣ ਦੀ ਸੰਭਾਵਨਾ ਅਤੇ ਬਾਅਦ ਵਿਚ ਇਸਦੇ ਸੰਯੁਕਤ ਉਤਪਾਦਨ ਨਾਲ ਵਿਚਾਰ ਵਟਾਂਦਰਾ ਕਰਨਗੇ। ਸੰਯੁਕਤ ਰਾਸ਼ਟਰ ‘ਚ ਭਾਰਤ ਦੇ ਰਾਜਦੂਤ ਟੀਐਸ ਤਿਰੂਮੂਰਤੀ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ, ‘ਪਹਿਲੀ ਜਨਵਰੀ 2021 ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ‘ਚ ਭਾਰਤ ਦੇ ਦਾਖਲੇ ਤੋਂ ਬਾਅਦ ਵਿਦੇਸ਼ ਮੰਤਰੀ ਪਹਿਲੀ ਵਾਰ ਨਿਊਯਾਰਕ ਆਏ ਹਨ।

ਮੰਤਰਾਲੇ ਨੇ ਕਿਹਾ ਕਿ ਵਿਦੇਸ਼ ਮੰਤਰੀ ਜੈਸ਼ੰਕਰ ਵਾਸ਼ਿੰਗਟਨ ਵਿੱਚ ਅਮਰੀਕੀ ਵਿਦੇਸ਼ ਮੰਤਰੀ ਨਾਲ ਗੱਲਬਾਤ ਕਰਨਗੇ। ਕੋਵਿਡ ਸੰਕਟ ਦੇ ਵਿਚ ਵਿਦੇਸ਼ ਮੰਤਰੀ ਜੈਸ਼ੰਕਰ ਦਾ ਇਹ ਦੌਰਾ ਭਾਰਤ ਦੀ ਵੈਕਸੀਨ ਲੋੜਾਂ ਦੇ ਲਿਹਾਜ਼ ਨਾਲ ਵੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਖਾਸ ਤੌਰ ‘ਤੇ ਅਜਿਹੇ ‘ਚ ਜਦੋਂ ਅਮਰੀਕਾ 8 ਕਰੋੜ ਵੈਕਸੀਨ ਡੋਜ਼ ਉਪਲਬਧ ਕਰਾਉਣ ਦਾ ਐਲਾਨ ਕਰ ਚੁੱਕਾ ਹੈ। ਅਜਿਹੇ ‘ਚ ਭਾਰਤ ਦੀ ਕੋਸ਼ਿਸ਼ ਉਸ ਦਾ ਵੱਡਾ ਹਿੱਸਾ ਹਾਸਲ ਕਰਨ ਦੀ ਹੋਵੇਗੀ।

ਉਹ ਅਮਰੀਕੀ ਕੈਬਨਿਟ ਦੇ ਮੈਂਬਰਾਂ ਅਤੇ ਉਥੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨਾਲ ਦੁਵੱਲੇ ਸਬੰਧਾਂ ਬਾਰੇ ਵਿਚਾਰ ਵਟਾਂਦਰੇ ਕਰਨਗੇ। ਇਸ ਯਾਤਰਾ ਦੌਰਾਨ ਜੈਸ਼ੰਕਰ ਭਾਰਤ ‘ਚ ਕੋਵਿਡ-19 ਟੀਕੇ ਦੇ ਘਰੇਲੂ ਉਤਪਾਦਨ ਨੂੰ ਵਧਾਉਣ ਲਈ ਅਮਰੀਕਾ ਤੋਂ ਕੱਚੇ ਮਾਲ ਦੀ ਪੂਰਤੀ ਤੇਜ਼ ਕਰਨ ‘ਤੇ ਜ਼ੋਰ ਦੇ ਸਕਦੇ ਹਨ।

LEAVE A REPLY

Please enter your comment!
Please enter your name here