ਬੰਗਲਾਦੇਸ਼ ਖ਼ਿਲਾਫ਼ ਏਐੱਫਸੀ ਏਸ਼ੀਅਨ ਕੱਪ 2023 ਦੇ ਸੰਯੁਕਤ ਕੁਆਲੀਫਾਈ ਮੈਚਾਂ ਵਿੱਚ ਭਾਰਤੀ ਫੁੱਟਬਾਲ ਟੀਮ ਦੇ ਕ੍ਰਿਸ਼ਮਈ ਸਟਰਾਈਕਰ ਸੁਨੀਲ ਛੇਤਰੀ ਨੇ ਬਹੁਤ ਵਧੀਆ ਭੂਮਿਕਾ ਨਿਭਾਈ ਹੈ। ਉਸਨੇ ਮੈਚਾਂ ‘ਚ ਬਹੁਤ ਵਧੀਆ ਖੇਡਿਆ ਹੈ।
ਭਾਰਤੀ ਫੁੱਟਬਾਲ ਟੀਮ ਦੇ ਕ੍ਰਿਸ਼ਮਈ ਸਟਰਾਈਕਰ ਸੁਨੀਲ ਛੇਤਰੀ ਨੇ ਅਰਜਨਟੀਨਾ ਦੇ ਸੁਪਰਸਟਾਰ ਲਿਓਨਲ ਮੈਸੀ ਨੂੰ ਪਛਾੜਦਿਆਂ ਸਭ ਤੋਂ ਵੱਧ ਗੋਲ ਕਰਨ ਵਾਲਿਆਂ ਦੀ ਸੂਚੀ ਵਿਚ ਦੂਸਰਾ ਸਥਾਨ ਹਾਸਲ ਕਰ ਲਿਆ ਹੈ। 36 ਸਾਲਾ ਛੇਤਰੀ ਨੇ ਸੋਮਵਾਰ ਨੂੰ ਫੀਫਾ ਵਿਸ਼ਵ ਕੱਪ 2022 ਅਤੇ ਏਐੱਫਸੀ ਏਸ਼ੀਅਨ ਕੱਪ 2023 ਦੇ ਸੰਯੁਕਤ ਕੁਆਲੀਫਾਈ ਮੈਚਾਂ ਵਿੱਚ ਬੰਗਲਾਦੇਸ਼ ਖ਼ਿਲਾਫ਼ ਭਾਰਤ ਲਈ ਦੋਵੇਂ ਗੋਲ ਕੀਤੇ।
ਇਸ ਤਰ੍ਹਾਂ ਉਸ ਦੇ ਅੰਤਰਰਾਸ਼ਟਰੀ ਮੈਚਾਂ ਵਿੱਚ ਗੋਲਾਂ ਦੀ ਗਿਣਤੀ 74 ਹੋ ਗਈ ਹੈ। ਵਿਸ਼ਵ ਕੁੁਆਲੀਫਾਇਰ ਵਿੱਚ ਭਾਰਤ ਪਿਛਲੇ ਛੇ ਸਾਲਾਂ ਵਿੱਚ ਪਹਿਲੀ ਵਾਰ ਜਿੱਤ ਦੇ ਹੀਰੋ ਛੇਤਰੀ ਸਭ ਤੋਂ ਵੱਧ ਗੋਲ ਕਰਨ ਵਾਲੇ ਖ਼ਿਡਾਰੀਆਂ ਦੀ ਸੂਚੀ ਵਿੱਚ ਸ਼ਾਮਲ ਹੋ ਗਏ। ਉਹ ਹੁਣ ਸਿਰਫ ਪੁਰਤਗਾਲ ਦੇ ਕ੍ਰਿਸਟਿਆਨੋ ਰੋਨਾਲਡੋ (103) ਤੋਂ ਪਿੱਛੇ ਹੈ।