ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਭਵਾਨੀਪੁਰ ਦੀ ਹਾਈ ਪ੍ਰੋਫਾਈਲ ਸੀਟ ਤੋਂ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਇਸ ਉਪ ਚੋਣ ਵਿੱਚ ਮਮਤਾ ਬੈਨਰਜੀ ਨੇ ਭਾਜਪਾ ਦੀ ਪ੍ਰਿਅੰਕਾ ਤਿਬਰੇਵਾਲ ਨੂੰ 58000 ਵੋਟਾਂ ਨਾਲ ਹਰਾਇਆ। ਭਾਜਪਾ ਉਮੀਦਵਾਰ ਪ੍ਰਿਯੰਕਾ ਤਿਬਰੇਵਾਲ ਨੇ ਆਪਣੀ ਹਾਰ ਸਵੀਕਾਰ ਕਰ ਲਈ ਹੈ ਅਤੇ ਮਮਤਾ ਨੂੰ ਉਨ੍ਹਾਂ ਦੀ ਜਿੱਤ ‘ਤੇ ਵਧਾਈ ਦਿੱਤੀ ਹੈ।

ਮਮਤਾ ਬੈਨਰਜੀ ਨੇ ਭਾਜਪਾ ਦੀ ਪ੍ਰਿਅੰਕਾ ਤਿਬਰੇਵਾਲ ਨੂੰ 58832 ਵੋਟਾਂ ਨਾਲ ਹਰਾਇਆ। ਮਮਤਾ ਬੈਨਰਜੀ ਲਈ ਇਹ ਸੀਟ ਵੱਕਾਰ ਦਾ ਵਿਸ਼ਾ ਬਣ ਗਈ ਸੀ। ਇਸ ਉਪ ਚੋਣ ਵਿੱਚ ਮਮਤਾ ਬੈਨਰਜੀ ਨੂੰ ਕੁੱਲ 84709 ਵੋਟਾਂ, ਭਾਜਪਾ ਦੀ ਪ੍ਰਿਯੰਕਾ ਤਿਬਰੇਵਾਲ ਨੂੰ 26320 ਵੋਟਾਂ ਮਿਲੀਆਂ। ਜਦੋਂ ਕਿ ਸੀਪੀਐਮ ਉਮੀਦਵਾਰ ਸ਼੍ਰੀਜੀਬ ਨੂੰ ਸਿਰਫ 4201 ਵੋਟਾਂ ਮਿਲੀਆਂ।