ਪੰਜਾਬ ਵਿੱਚ ਦਿਨ-ਦਿਹਾੜੇ ਲੁੱਟਾਂ ਦੀਆਂ ਵਾਰਦਾਤਾਂ ਵਧ ਰਹੀਆਂ ਹਨ। ਨੌਜਵਾਨ ਅਪਰਾਧ ਨੂੰ ਅੰਜਾਮ ਦੇਣ ਲੱਗਿਆਂ ਜ਼ਰਾ ਵੀ ਨਹੀਂ ਡਰਦੇ। ਹੁਣ ਗੁਰਦਾਸਪੁਰ ਤੋਂ ਇੱਕ ਮਾਮਲਾ ਸਾਹਮਣੇ ਆਇਆ, ਜਿਥੇ ਦੁਕਾਨ ਦੇ ਅੰਦਰ ਵੜ ਕੇ ਔਰਤ ਦੀਆਂ ਵਾਲੀਆਂ ਖੋਹ ਲਈਆਂ ਗਈਆਂ।

ਮਾਮਲਾ ਕਸਬਾ ਬਹਿਰਾਮਪੁਰ ਦੇ ਪਿੰਡ ਮਿਆਣੀ ਝਮੇਲਾ ਦਾ ਹੈ, ਜਿੱਥੇ ਦੋ ਨੌਜਵਾਨਾਂ ਵਿੱਚੋਂ ਇੱਕ ਲੁਟੇਰਾ ਮੂੰਗਫਲੀ ਖਰੀਦਣ ਦੇ ਬਹਾਨੇ ਦੁਕਾਨ ਵਿੱਚ ਵੜਿਆ ਅਤੇ ਔਰਤ ਦੇ ਕੰਨਾਂ ਦੀਆਂ ਵਾਲੀਆਂ ਖੋਹ ਕੇ ਬਾਈਕ ’ਤੇ ਸਾਥੀ ਨਾਲ ਫਰਾਰ ਹੋ ਗਿਆ। ਪੁਲਿਸ ਨੇ ਪੀੜਤ ਔਰਤ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰ ਲਿਆ ਹੈ। ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ।

ਪੀੜਤ ਔਰਤ ਇੱਛਾ ਦੇਵੀ ਨੇ ਦੱਸਿਆ ਕਿ ਉਸ ਦੀ ਪਿੰਡ ਵਿੱਚ ਹੀ ਕਰਿਆਨੇ ਦੀ ਦੁਕਾਨ ਹੈ। ਜਦੋਂ ਉਹ ਦੁਕਾਨ ‘ਤੇ ਬੈਠੀ ਸੀ ਤਾਂ ਮੋਟਰਸਾਈਕਲ ਸਵਾਰ ਦੋ ਨੌਜਵਾਨ ਉਸ ਦੀ ਦੁਕਾਨ ਅੱਗੇ ਰੁਕੇ ਅਤੇ ਇਕ ਨੌਜਵਾਨ ਹੇਠਾਂ ਉਤਰ ਕੇ ਉਸ ਦੀ ਦੁਕਾਨ ਦੇ ਅੰਦਰ ਆ ਗਿਆ। ਦੂਜਾ ਨੌਜਵਾਨ ਮੋਟਰਸਾਈਕਲ ’ਤੇ ਬਾਹਰ ਸੀ। ਖੜਾ ਨੌਜਵਾਨ ਦੁਕਾਨ ਅੰਦਰ ਵੜਿਆ ਅਤੇ ਮੂੰਗਫਲੀ ਮੰਗਣ ਲੱਗਾ। ਜਦੋਂ ਉਸ ਨੇ ਉਸ ਨੂੰ ਮੂੰਗਫਲੀ ਦਿੱਤੀ ਅਤੇ ਪੈਸੇ ਲੈ ਕੇ ਆਾਪਣੇ ਗੱਲੇ ਵਿੱਚ ਪਾਉਣ ਲੱਗੀ ਤਾਂ ਨੌਜਵਾਨ ਨੇ ਉਸਦੇ ਕੰਨਾਂ ਦੀਆਂ ਵਾਲੀਆਂ ਖੋਹ ਲਈਆਂ।

ਦੋਵੇਂ ਮੁਲਜ਼ਮ ਨੌਜਵਾਨ ਮੋਟਰਸਾਈਕਲ ’ਤੇ ਫ਼ਰਾਰ ਹੋ ਗਏ। ਉਸ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ। ਇਹ ਦੋਵੇਂ ਨੌਜਵਾਨ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਏ ਹਨ। ਫਿਲਹਾਲ ਉਸ ਨੇ ਇਸ ਮਾਮਲੇ ਦੀ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here