ਫਿਲੀਪੀਨਜ਼ ਵਿਚ ਅੱਜ ਸਵੇਰੇ ਇਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇੱਥੇ ਇਕ ਮਿਲਟਰੀ ਜਹਾਜ਼ ਦੇ ਕਰੈਸ਼ ਹੋਣ ਦੀ ਜਾਣਕਾਰੀ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਹਾਦਸਾ ਵਾਪਰਿਆ, ਜਹਾਜ਼ ਵਿਚ 85 ਲੋਕ ਸਵਾਰ ਸਨ।

 

ਜਾਣਕਾਰੀ ਦਿੰਦੇ ਹੋਏ ਫਿਲੀਪੀਨਜ਼ ਦੇ ਫੌਜ ਮੁਖੀ ਸਿਰੀਲੀਟੋ ਸੋਬੇਜਨਾ ਨੇ ਦੱਸਿਆ ਕਿ ਇਹ ਹਾਦਸਾ ਦੱਖਣੀ ਫਿਲਪੀਨਜ਼ ਵਿਚ ਵਾਪਰਿਆ। ਮੀਡੀਆ ਰਿਪੋਰਟਾਂ ਅਨੁਸਾਰ ਹੁਣ ਤੱਕ 15 ਲੋਕਾਂ ਨੂੰ ਬਾਹਰ ਕੱਢਿਆ ਜਾ ਚੁੱਕਾ ਹੈ।

ਜਾਣਕਾਰੀ ਦੇ ਅਨੁਸਾਰ, ਫਿਲੀਪੀਨਜ਼ ਏਅਰ ਫੋਰਸ (ਪੀਏਐਫ) ਦਾ ਇੱਕ c-130 ਜਹਾਜ਼, ਜਿਸ ਵਿੱਚ 85 ਲੋਕ ਸਵਾਰ ਸਨ, ਅੱਜ ਸਵੇਰੇ ਪਾਟੀਕੂਲ ਸੁਲੂ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਨੂੰ ਉਸ ਸਮੇਂ ਅੱਗ ਲੱਗ ਗਈ ਜਦੋਂ ਉਹ ਸੁਲੂ ਸੂਬੇ ਦੇ ਜਿਲੋ ਟਾਪੂ ‘ਤੇ ਉਤਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਜਹਾਜ਼ ਦੇ ਜ਼ਮੀਨ ‘ਤੇ ਡਿੱਗਣ ਤੋਂ ਬਾਅਦ ਇਹ ਅੱਗ ਦੇ ਗੋਲੇ ਵਿੱਚ ਬਦਲ ਗਿਆ।