Wednesday, September 28, 2022
spot_img

ਪੰਜਾਬ ਪਹੁੰਚਿਆ 1 ਮਿੰਟ ‘ਚ 1000 ਲੀਟਰ ਆਕਸੀਜਨ ਬਣਾਉਣ ਵਾਲਾ ਪਲਾਂਟ

ਸੰਬੰਧਿਤ

ਪਟਿਆਲਾ ਪੁਲਿਸ ਨੇ ਅਸਲੇ ਸਮੇਤ ਗੈਂਗਸਟਰ ਕੀਤੇ ਕਾਬੂ

ਪਟਿਆਲਾ ਪੁਲਿਸ ਨੇ ਤਿੰਨ ਗੈਂਗਸਟਰਾਂ ਨੂੰ ਵਿਦੇਸ਼ੀ ਪਿਸਟਲ, ਰਾਇਫਲ...

Share

ਅੰਮ੍ਰਿਤਸਰ: ਕੋਰੋਨਾ ਮਹਾਂਮਾਰੀ ਕਾਰਨ ਹੁਣ ਤੱਕ ਅਨੇਕਾਂ ਲੋਕਾਂ ਨੇ ਆਪਣੀ ਜਾਨ ਗੁਆ ਲਈ ਹੈ।ਇਸਤੋਂ ਬਿਨਾਂ ਬਹੁਤ ਸਾਰੇ ਲੋਕ ਅਜਿਹੇ ਵੀ ਸਨ,ਜਿਨ੍ਹਾਂ ਦੀ ਮੌਤ ਆਕਸੀਜਨ ਦੀ ਕਮੀ ਕਾਰਨ ਹੋ ਗਈ ਸੀ।ਹੁਣ ਹੋਰ ਲੋਕਾਂ ਦੀ ਮੌਤ ਇਸ ਕਾਰਨ ਨਾ ਹੋ ਸਕੇ।ਇਸ ਲਈ ਸਰਕਾਰੀ ਮੈਡੀਕਲ ਕਾਲਜ ਅਧੀਨ ਚੱਲ ਰਹੇ ਗੁਰੂ ਨਾਨਕ ਹਸਪਤਾਲ ਨੂੰ ਆਕਸੀਜਨ ਸਪਲਾਈ ਕਰਨ ਲਈ ਕੇਂਦਰ ਸਰਕਾਰ ਵੱਲੋਂ ਮਨਜ਼ੂਰ ਕੀਤਾ ਪ੍ਰੈਸ਼ਰ ਸਵਿੰਗ ਐਡਜ਼ੋਰਪਸ਼ਨ ਪਲਾਂਟ ਐਤਵਾਰ ਨੂੰ ਹਸਪਤਾਲ ਕੈਂਪਸ ਪਹੁੰਚਿਆ ਗਿਆ ਹੈ।

ਇਸ ਨੂੰ ਸਥਾਪਤ ਕਰਨ ਦੀ ਪ੍ਰਕਿਿਰਆ ਅੱਜ ਤੋਂ ਸ਼ੁਰੂ ਹੋ ਜਾਵੇਗੀ ।ਇਸ ਦੀ ਸਥਾਪਨਾ ਤੋਂ ਬਾਅਦ, ਹਸਪਤਾਲ ਆਕਸੀਜਨ ਦੇ ਮਾਮਲੇ ਵਿਚ ਪੂਰੀ ਤਰ੍ਹਾਂ ਆਤਮ ਨਿਰਭਰ ਹੋ ਜਾਵੇਗਾ।ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ ਨੇ ਕੋਰੋਨਾ ਦੀ ਲਾਗ ਦੇ ਦੌਰਾਨ ਹਸਪਤਾਲ ਵਿੱਚ ਆਕਸੀਜਨ ਦੀ ਘਾਟ ਦੇ ਮੱਦੇਨਜ਼ਰ ਇਸਨੂੰ ਪ੍ਰਧਾਨ ਮੰਤਰੀ ਕੇਅਰ ਫੰਡ ਤੋਂ ਮੁਹੱਈਆ ਕਰਵਾਇਆ ਹੈ।

ਹਸਪਤਾਲ ਦੇ ਮੁਤਾਬਿਕ ਇਸ ਪਲਾਂਟ ਨੂੰ ਸਥਾਪਤ ਕਰਨ ਲਈ ਬੇਸ ਅਤੇ ਸ਼ੈੱਡ ਬਣਾਉਣ ਦੇ ਨਾਲ-ਨਾਲ ਜਰਨੇਟਰ ਆਦਿ ਵੀ ਪਹਿਲਾਂ ਹੀ ਲਗਾ ਦਿੱਤੇ ਗਏ ਹਨ।ਜਾਣਕਾਰੀ ਮੁਤਾਬਿਕ ਪੰਜਾਬ ਨੂੰ ਦੋ ਪਲਾਂਟ ਮਿਲ ਗਏ ਹਨ। ਇਕ ਪਟਿਆਲਾ ਮੈਡੀਕਲ ਕਾਲਜ ਅਤੇ ਦੂਜਾ ਅੰਮ੍ਰਿਤਸਰ ਮੈਡੀਕਲ ਕਾਲਜ।ਇਹ ਪਲਾਂਟ 1 ਮਿੰਟ ਵਿੱਚ 1000 ਲੀਟਰ ਆਕਸੀਜਨ ਪੈਦਾ ਕਰ ਸਕਦਾ ਹੈ।ਇਹ ਲੋੜ ਅਨੁਸਾਰ ਆਕਸੀਜਨ ਪ੍ਰਦਾਨ ਕਰੇਗਾ।

ਹੁਣ ਇਹ ਪਲਾਂਟ ਸ਼ਹਿਰ ਭਰ ਦੇ ਹਸਪਤਾਲਾਂ ਦੀ ਆਕਸੀਜਨ ਦੀ ਖਪਤ ਨੂੰ ਪੂਰਾ ਕਰ ਸਕੇਗਾ। ਇਹ ਪਲਾਂਟ ਇਕ ਕਰੋੜ ਰੁਪਏ ਦੇ ਨੇੜੇ ਹੈ। ਪਲਾਂਟ ਵਿਚ ਆਕਸੀਜਨ ਸਟੋਰ ਕਰਨ ਦਾ ਪ੍ਰਬੰਧ ਵੀ ਹੈ।

spot_img