ਪੰਜਾਬ ਵਿਚ ਕੋਰੋਨਾ ਇਨਫੈਕਸ਼ਨ ਦੇ ਨਵੇਂ ‘ਡੇਲਟਾ ਵੇਰੀਐਂਟ’ ਦੇ ਮਾਮਲੇ ਮਿਲਣ ਨਾਲ ਸੂਬਾ ਸਰਕਾਰ ਦੀ ਚਿੰਤਾ ਵੱਧ ਗਈ ਹੈ। ਇਹ ਮਾਮਲੇ ਸਰਕਾਰ ਲਈ ਚੁਣੌਤੀ ਬਣ ਗਏ ਹਨ। ਹਾਲਾਂਕਿ ਲੁਧਿਆਣਾ ਅਤੇ ਪਟਿਆਲਾ ਵਿੱਚ ਡੇਲਟਾ ਪਲੱਸ ਵੇਰੀਐਂਟ ਦੇ ਦੋਵੇਂ ਮਰੀਜ਼ ਆਈਸੋਲੇਸ਼ਨ ਤੋਂ ਬਾਅਦ ਠੀਕ ਹੋ ਚੁੱਕੇ ਹਨ ਪਰ ਦੋ ਮਾਮਲਿਆਂ ਦੀ ਪੁਸ਼ਟੀ ਹੋਣ ਤੋਂ ਬਾਅਦ ਪੰਜਾਬ ਸਰਕਾਰ ਨੇ ਇਸ ਦੀ ਜਾਂਚ ਲਈ ਪਟਿਆਲਾ ਜ਼ਿਲ੍ਹੇ ਵਿੱਚ ਇੱਕ ਲੈਬ ਸਥਾਪਿਤ ਕਰਨ ਦਾ ਫੈਸਲਾ ਲਿਆ ਹੈ।

ਇਸ ਸੰਬੰਧੀ ਸਰਕਾਰ ਵੱਲੋਂ ਲੈਬ ਲਈ ਵਿਸ਼ੇਸ਼ ਤੌਰ ’ਤੇ ਜਾਂਚ ਕਰਨ ਵਾਲੇ ਟੈਕਨੀਕਲ ਸਟਾਫ ਦੀ ਵੀ ਚੋਣ ਸ਼ੁਰੂ ਕਰ ਦਿੱਤੀ ਗਈ ਹੈ। ਸਿਹਤ ਵਿਭਾਗ ਦਾ ਕਹਿਣਾ ਹੈ ਕਿ ਪਟਿਆਲਾ ਵਿੱਚ ਸਥਾਪਿਤ ਹੋਣ ਵਾਲੀ ਲੈਬ ਲਗਭਗ 10 ਤੋਂ 12 ਦਿਨ ਵਿੱਚ ਸਥਾਪਿਤ ਹੋ ਜਾਵੇਗੀ। ਇਸ ਤੋਂ ਬਾਅਦ ਸੰਭਾਵਿਤ ਮਰੀਜ਼ਾਂ ਦੇ ਇੱਥੇ ਟੈਸਟ ਹੋ ਸਕਣਗੇ। ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਨੇ ਦੱਸਿਆ ਕਿ ਮਈ ਤੋਂ ਲੈ ਕੇ ਹੁਣ ਤੱਕ 490 ਅਜਿਹੇ ਕੇਸ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਨੂੰ ਡੇਲਟਾ ਵੇਰੀਐਂਟ ਦੇ ਸ਼ੱਕੀ ਕੇਸ ਮੰਨਿਆ ਜਾਂਦਾ ਹੈ। ਇਹ ਸਾਰੇ ਕੇਸ ਸਿਹਤ ਵਿਭਾਗ ਵੱਲੋਂ ਦਿੱਲੀ ਵਿੱਚ ਕੇਂਦਰ ਸਰਕਾਰ ਵੱਲੋਂ ਸਥਾਪਤ ਕੀਤੀ ਗਈ ਲੈਬ ਵਿੱਚ ਜਾਂਚ ਲਈ ਭੇਜੇ ਗਏ ਹਨ। ਸਿਹਤ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਰਿਪੋਰਟ ਵਿੱਚ ਦੇਰ ਹੋਣਾ ਵੱਡੀ ਚੁਣੌਤੀ ਬਣੀ ਹੋਈ ਹੈ।

ਲੁਧਿਆਣਾ ਅਤੇ ਪਟਿਆਲਾ ਜ਼ਿਲ੍ਹਿਆਂ ਦੇ ਮਹਾਂਮਾਰੀ ਵਿਗਿਆਨੀਆਂ ਨੇ ਪੁਸ਼ਟੀ ਕੀਤੀ ਹੈ ਕਿ ਡੇਲਟਾ ਪਲੱਸ ਦੇ ਦੋਵੇਂ ਮਰੀਜ਼ ਮਈ ਦੇ ਮਹੀਨੇ ਵਿੱਚ ਕੋਵਿਡ ਤੋਂ ਪੀੜ੍ਹਤ ਹੋਏ ਸਨ। ਦੋਵੇਂ ਮਰੀਜ਼ ਪੂਰੀ ਸਾਵਧਾਨੀ ਤੋਂ ਬਾਅਦ ਘਰਾਂ ਵਿੱਚ ਆਈਸੋਲੇਸ਼ਨ ’ਚ ਰਹਿਣ ਤੋਂ ਬਾਅਦ ਠੀਕ ਹੋ ਚੁੱਕੇ ਹਨ। ਪਟਿਆਲਾ ਦੇ ਬਲਾਕ ਕੋਲੀ ਦੇ ਏਕਤਾ ਨਗਰ ਬੀ ਨੇੜੇ ਡੀਐਮਡਬਲਯੂ ਦੇ ਰਹਿਣ ਵਾਲੇ ਨੌਜਵਾਨ ਦੀ ਕੋਵਿਡ ਰਿਪੋਰਟ ਪੌਜ਼ਟਿਵ ਆਈ ਸੀ। ਇਹੀ ਨਹੀਂ ਉਸ ਵੇਲੇ ਉਸ ਦੇ ਨਾਲ ਆਏ ਇਲਾਕੇ ਦੇ ਚਾਰ ਮਰੀਜ਼ ਵੀ ਪਾਜ਼ੀਟਿਵ ਸਨ, ਜੋਕਿ ਹੋਮ ਹਾਈਸੋਲੇਸ਼ਨ ਰਾਹੀਂ ਠੀਕ ਹੋ ਚੁੱਕੇ ਹਨ। ਜ਼ਿਲ੍ਹਾ ਐਪਿਡੋਮੋਲਾਜਿਸਟ ਡਾ. ਸੁਮਿਤ ਸਿੰਘ ਨੇ ਦੱਸਿਆ, ਉਥੇ ਡੋਰ ਟੂ ਡੋਰ ਸਰਵੇਅ ਕਰਵਾਇਆ ਜਾ ਰਿਹਾ ਹੈ। ਡੇਲਟਾ ਪਲੱਸ ਵੇਰੀਏਂਟ ਦੇ ਦੋਵੇਂ ਮਰੀਜ਼ਾਂ ਨੂੰ ਟੈਸਟ ਦੀ ਸਹੂਲਤ ਛੇਤੀ ਮਿਲੇ ਅਤੇ ਇਲਾਜ ਵਿੱਚ ਦੇਰੀ ਨਾ ਹੋਵੇ।

ਇੱਕ ਡੇਲਟਾ ਮਰੀਜ਼ ਨੂੰ ਟੈਸਟ ਕਰਨ ਵਿੱਚ ਲਗਭਗ 5-7 ਦਿਨ ਲੱਗਦੇ ਹਨ। ਲੈਬ ਦੇ ਇਕ ਸਲਾਟ ਵਿਚ ਇਕੋ ਸਮੇਂ 96 ਮਰੀਜ਼ਾਂ ਦੀ ਜਾਂਚ ਕੀਤੀ ਜਾਂਦੀ ਹੈ, ਜਿਸਦੀ ਰਿਪੋਰਟ ਆਉਣ ਵਿਚ ਸਮਾਂ ਲੱਗਦਾ ਹੈ, ਇਸ ਲਈ ਟੈਸਟ ਦੀ ਰਿਪੋਰਟ ਨੂੰ ਦਿੱਲੀ ਭੇਜਣ ਵਿਚ 5 ਤੋਂ 6 ਦਿਨ ਦਾ ਸਮਾਂ ਲੱਗਦਾ ਹੈ। ਇਸ ਲਈ ਇਹ ਫੈਸਲਾ ਕੀਤਾ ਗਿਆ ਹੈ ਕਿ ਪੰਜਾਬ ਵਿਚ ਲੈਬਾਂ ਖੋਲ੍ਹੀਆਂ ਜਾਣੀਆਂ ਚਾਹੀਦੀਆਂ ਹਨ।

LEAVE A REPLY

Please enter your comment!
Please enter your name here