ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦਾ ਕਹਿਰ ਅਜੇ ਵੀ ਜਾਰੀ ਹੈ। ਹੁਣ ਤੱਕ ਇਸ ਬਿਮਾਰੀ ਨੇ ਅਨੇਕਾਂ ਲੋਕਾਂ ਦੀ ਜਾਨ ਲੈ ਲਈ ਹੈ। ਅਜੇ ਵੀ ਇਸ ਬਿਮਾਰੀ ਦਾ ਸ਼ਿਕਾਰ ਬਹੁਤ ਸਾਰੇ ਲੋਕ ਹੋ ਰਹੇ ਹਨ। ਜੇਕਰ ਇੱਕ ਦਿਨ ਕੇਸਾਂ ਦੀ ਗਿਣਤੀ ਘੱਟਦੀ ਹੈ,ਤਾਂ ਦੂਜੇ ਹੀ ਦਿਨ ਫਿਰ ਨਵੇਂ ਕੇਸ ਆ ਜਾਂਦੇ ਹਨ।
ਪੰਚਕੂਲਾ ਵਿੱਚ ਅੱਜ 17 ਨਵੇਂ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ। ਇਨ੍ਹਾਂ ਵਿੱਚੋਂ 10 ਕੋਰੋਨਾ ਕੇਸ ਪੰਚਕੂਲਾ ਦੇ ਹਨ ਅਤੇ ਬਾਕੀ ਗੁਆਂਢੀ ਰਾਜਾਂ ਜਾਂ ਜ਼ਿਲ੍ਹਿਆਂ ਦੇ ਹਨ। ਇਨ੍ਹਾਂ ਮਰੀਜ਼ਾਂ ਵਿਚ 5 ਆਦਮੀ ਅਤੇ 5 ਔਰਤਾਂ ਸ਼ਾਮਲ ਹਨ। ਪੰਚਕੂਲਾ ਦੀ ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ। ਜ਼ਿਲ੍ਹੇ ਵਿੱਚ ਕੋਰੋਨਾ ਕੇਸ ਘੱਟ ਹੋਣ ਕਾਰਨ ਸਿਹਤ ਵਿਭਾਗ ਲਈ ਰਾਹਤ ਦੀ ਖਬਰ ਹੈ।