ਟਰਾਂਸਪੋਰਟ ਵਿਭਾਗ ਦੁਆਰਾ ਇੱਕ ਨਵਾਂ ਨਿਯਮ ਬਣਾਇਆ ਗਿਆ ਹੈ। ਇਸ ਨਿਯਮ ਅਨੁਸਾਰ ਜੇ ਤੁਹਾਡੇ ਕੋਲ 15 ਸਾਲ ਪੁਰਾਣੀ ਪੈਟਰੋਲ ਵ੍ਹੀਕਲ ਹੈ ਜਾਂ ਫਿਰ 10 ਸਾਲ ਪੁਰਾਣਾ ਡੀਜ਼ਲ ਵ੍ਹੀਕਲ ਹੈ, ਤਾਂ ਇਸ ਨਾਲ ਸੜਕ ‘ਤੇ ਨਿਕਲਣ ‘ਤੇ ਤੁਹਾਡੇ ਵਾਹਨ ‘ਤੇ 10,000 ਰੁਪਏ ਦਾ ਜੁਰਮਾਨਾ ਲਾਇਆ ਜਾਵੇਗਾ। ਇਹ ਨਵਾਂ ਨਿਯਮ ਦਿੱਲੀ ਦੀਆਂ ਸੜਕਾਂ ‘ਤੇ ਲਾਗੂ ਕੀਤਾ ਗਿਆ ਹੈ। ਦਿੱਲੀ ਟਰਾਂਸਪੋਰਟ ਵਿਭਾਗ ਵੱਲੋਂ ਲਏ ਗਏ ਇਸ ਫੈਸਲੇ ਦਾ ਉਦੇਸ਼ ਇਨ੍ਹਾਂ ਪੁਰਾਣੇ ਵਾਹਨਾਂ ਨੂੰ ਸੜਕਾਂ ਤੋਂ ਪੂਰੀ ਤਰ੍ਹਾਂ ਹਟਾਉਣਾ ਹੈ ਤਾਂ ਜੋ ਵੱਧ ਰਹੇ ਪ੍ਰਦੂਸ਼ਣ ਦੀ ਗਤੀ ਨੂੰ ਘਟਾਇਆ ਜਾ ਸਕੇ।

ਦਿੱਲੀ ਟਰਾਂਸਪੋਰਟ ਵਿਭਾਗ ਦੁਆਰਾ ਹਾਲ ਹੀ ਵਿਚ ਪੇਸ਼ ਕੀਤੀ ਗਈ ਵਾਹਨ ਸਕ੍ਰੈਪੇਜ ਪਾਲਸੀ ਦੇ ਫਾਲੋਅਪ ਦੇ ਰੂਪ ‘ਚ ਐਲਾਨੇ ਗਏ ਨਵੇਂ ਨਿਯਮਾਂ ਮੁਤਾਬਕ 15 ਸਾਲ ਪੁਰਾਣੇ ਪੈਟਰੋਲ ਤੇ 10 ਸਾਲ ਪੁਰਾਣੇ ਡੀਜ਼ਲ ਵਾਹਨਾਂ ਦੇ ਮਾਲਕ ਜੇਕਰ ਸੜਕ ‘ਤੇ ਇਹ ਵਾਹਨ ਚਲਾਉਂਦੇ ਹੋਏ ਫੜ੍ਹੇ ਗਏ ਤਾਂ ਉਨ੍ਹਾਂ ‘ਤੇ ਸਿੱਧੇ ਤੌਰ ‘ਤੇ 10,000 ਰੁਪਏ ਦਾ ਜੁਰਮਾਨਾ ਕੀਤਾ ਜਾਵੇਗਾ ਤੇ ਇਸ ‘ਚ ਕਿਸੇ ਪ੍ਰਕਾਰ ਦੀ ਢਿੱਲ ਨਹੀਂ ਦਿੱਤੀ ਜਾਵੇਗੀ।

ਜੁਰਮਾਨੇ ਤੋਂ ਇਲਾਵਾ ਦਿੱਲੀ ਟਰਾਂਸਪੋਰਟ ਵਿਭਾਗ ਨੇ ਇਹ ਵੀ ਐਲਾਨ ਕੀਤਾ ਹੈ ਕਿ ਜੇ ਸੜਕਾਂ ‘ਤੇ ਪ੍ਰਦੂਸ਼ਣ ਭਰੇ ਵਾਹਨ ਪਾਏ ਜਾਂਦੇ ਹਨ ,ਤਾਂ ਉਨ੍ਹਾਂ ਨੂੰ ਜ਼ਬਤ ਕਰ ਲਿਆ ਜਾਵੇਗਾ ਤੇ ਸਕ੍ਰੈਪ ਲਈ ਭੇਜਿਆ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਤੁਰੰਤ ਸੜਕਾਂ ਤੋਂ ਹਟਾਇਆ ਜਾ ਸਕੇ। ਇਹੀ ਕਾਰਨ ਹੈ ਕਿ 10 ਸਾਲ ਪੁਰਾਣੇ ਡੀਜ਼ਲ ਤੇ 15 ਸਾਲ ਪੁਰਾਣੇ ਪੈਟਰੋਲ ਵਾਹਨਾਂ ਦੀ ਵਰਤੋਂ ਨੂੰ ਰੋਕਣਾ ਤੇ ਉਨ੍ਹਾਂ ਨੂੰ ਸਕ੍ਰੈਪ ਲਈ ਭੇਜਣਾ ਲਾਜ਼ਮੀ ਹੋ ਗਿਆ ਹੈ।

LEAVE A REPLY

Please enter your comment!
Please enter your name here