ਪਟਿਆਲਾ ‘ਚ ਕੈਪਟਨ ਅਤੇ ਸਿੱਧੂ ਦੇ ਵਿੱਚ ਸ਼ੁਰੂ ਹੋਈ ਪੋਸਟਰ ਵਾਰ, ਹੁਣ ਲੱਗੇ ਇਹ ਹੋਰਡਿੰਗਜ਼

0
58

ਪਟਿਆਲਾ: ਪਟਿਆਲਾ ਵਿੱਚ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਫਾਇਰਬਰਾਂਡ ਆਗੂ ਨਵਜੋਤ ਸਿੰਘ ਸਿੱਧੂ ਦੇ ਵਿੱਚ ਪੋਸਟਰ ਵਾਰ ਸ਼ੁਰੂ ਹੋ ਗਈ ਹੈ। ਦਰਅਸਲ, ਕੈਪਟਨ ਦੇ ਸ਼ਹਿਰ ਵਿੱਚ ਕਾਂਗਰਸ ਨੇਤਾ ਨਵਜੋਤ ਸਿੱਧੂ ਦੇ ਹੋਰਡਿੰਗਜ਼ ਲੱਗੇ ਹਨ, ਜਿਸ ਦੀ ਹਰ ਜਗ੍ਹਾ ਚਰਚਾ ਹੋ ਰਹੀ ਹੈ। ਹੋਰਡਿੰਗਜ਼ ਵਿੱਚ ਨਵਜੋਤ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਦੀਆਂ ਤਸਵੀਰਾਂ ਦੇ ਨਾਲ ਸਮਰਥਕਾਂ ਦੀ ਫੋਟੋ ਲੱਗੀ ਹੈ, ਜਿਸ ‘ਤੇ ਲਿਖਿਆ ਹੈ, ਸਾਰਾ ਪੰਜਾਬ ਸਿੱਧੂ ਦੇ ਨਾਲ, ਕਿਸਾਨਾਂ ਦੀ ਆਵਾਜ਼, ਮੰਗਦਾ ਹੈ ਪੰਜਾਬ ਗੁਰੂ ਦੀ ਬੇਅਦਬੀ ਦਾ ਹਿਸਾਬ।

ਇਸ ਤੋਂ ਪਹਿਲਾਂ, ਸ਼ਹਿਰ ਵਿੱਚ ਮੁੱਖਮੰਤਰੀ ਦੇ ਸਮਰਥਕਾਂ ਨੇ ‘ਕੈਪਟਨ ਇੱਕ ਹੀ ਹੁੰਦਾ ਹੈ, ਪੰਜਾਬ ਦਾ ਕੈਪਟਨ ਅਮਰਿੰਦਰ ਸਿੰਘ’ ਅਤੇ ‘ਸਾਡਾ ਸਾਂਝਾ ਨਾਅਰਾ, ਕੈਪਟਨ ਦੁਬਾਰਾ’ ਦੇ ਜਗ੍ਹਾ – ਜਗ੍ਹਾ ਪੋਸਟਰ ਲਗਾਏ ਸਨ।

ਦੱਸ ਦਈਏ ਕਿ, ਪਟਿਆਲਾ ‘ਚ ਇਹ ਪੋਸਟਰ ਸ਼ੈਰੀ ਰਿਆੜ ਦੇ ਵੱਲੋਂ ਲਗਾਏ ਗਏ ਹਨ। ਸ਼ੈਰੀ ਰਿਆੜ ਲੰਬੇ ਸਮੇਂ ਤੋਂ ਨਵਜੋਤ ਕੌਰ ਸਿੱਧੂ ਦੇ ਸੰਪਰਕ ਵਿੱਚ ਹੈ ਅਤੇ ਉਹ ਸਮਾਜ ਸੇਵਾ ਦੇ ਖੇਤਰ ਵਿੱਚ ਕੰਮ ਕਰ ਰਿਹਾ ਹੈ।

 

LEAVE A REPLY

Please enter your comment!
Please enter your name here