ਲੰਬੀ ਦੂਰੀ ਦੇ ਦੌੜਾਕ ਫ਼ੌਜਾ ਸਿੰਘ (110) ਨੂੰ ਐਤਵਾਰ ਨੂੰ ਉਨ੍ਹਾਂ ਦੇ ਜਲੰਧਰ ਦੇ ਬਿਆਸ ਪਿੰਡ ’ਚ ਲੰਡਨ ਦੀ ਵਰਲਡ ਬੁੱਕ ਆਫ਼ ਰਿਕਾਰਡਸ ਦੀ ਟੀਮ ਵੱਲੋਂ ਸਨਮਾਨਤ ਕੀਤਾ ਗਿਆ। ਉਨ੍ਹਾਂ ਨੂੰ ਵੈਟਰਨ ਮੈਰਾਥਨ ਦੌੜਾਕ ਬਣਨ ਤੇ ਇਸ ਉਮਰ ’ਚ ਲੰਬੀ ਦੂਰੀ ਦੀ ਦੌੜ ਨੂੰ ਉਤਸ਼ਾਹਤ ਕਰਨ ’ਚ ਬੇਮਿਸਾਲ ਯੋਗਦਾਨ ਲਈ ਸਨਮਾਨਤ ਕੀਤਾ ਗਿਆ।

ਫੌਜਾ ਸਿੰਘ ਦੀ ਪੋਤੀ ਅਵਨੀਤ ਕੌਰ (19) ਵੀ ਸਿੰਘ ਦੇ ਨਿੱਤਨੇਮ ਤੇ ਉਸ ਦੀਆਂ ਸਿੱਖਿਆਵਾਂ ’ਤੇ ਕੁਝ ਚਾਨਣ ਪਾਉਂਦੀ ਹੈ। ਉਸ ਨੇ ਕਿਹਾ ਕਿ ਭਾਵੇਂ ਮੌਸਮ ਕੋਈ ਵੀ ਹੋਵੇ, ਸਰਦੀਆਂ ਜਾਂ ਗ਼ਰਮੀਆਂ ਹੋਣ, ਉਸ ਦੇ ਦਾਦਾ ਜੀ ਆਪਣੀ ‘ਅਲਸੀ ਦੀ ਪਿੰਨੀ’ ਹਮੇਸ਼ਾ ਖਾਂਦੇ ਹਨ। ਉਹ ਆਪਣੀ ਸਵੇਰ ਦੀਆਂ ਸਰਗਰਮ ਗਤੀਵਿਧੀਆਂ ਦੀਆਂ ਪਾਲਣਾ ਕਰਨ ਤੋ ਨਹੀਂ ਪਿੱਛੇ ਹੱਟਦੇ ਤੇ ਉਹ ਆਪਣੀ ਖ਼ੁਰਾਕ ਕਾਫ਼ੀ ਹਲਕੀ ਲੈਂਦੇ ਹਨ। ਉਸ ਨੇ ਕਿਹਾ ਕਿ ਕਿਸੇ ਨੂੰ ਵੀ ਆਪਣੀ ਕਸਰਤ ਕਰਨ ਦੀ ਆਦਤ ਨਹੀਂ ਛੱਡਣੀ ਚਾਹੀਦੀ ਹੈ ਭਾਵੇਂ ਅਸੀਂ ਘਰ ਦੇ ਅੰਦਰ ਹੋਈਏ। ਉਹ ਸਾਨੂੰ ਹਰ ਰੋਜ਼ ਕਸਰਤ ਕਰਨ ਨੂੰ ਕਹਿੰਦੇ ਹਨ। ਉਸ ਨੇ ਕਿਹਾ ਕਿ ਉਹ ਇਸ ਉਮਰ ’ਚ ਵੀ ਆਪਣੇ ਦਾਦੇ ਦੀ ਤੰਦਰੁਸਤੀ ਲਈ ਜਾਗਰੂਕਤਾ ਵੇਖ ਪ੍ਰੇਰਿਤ ਹੁੰਦੀ ਹੈ।

LEAVE A REPLY

Please enter your comment!
Please enter your name here