ਨਵੀਂ ਦਿੱਲੀ : ਗੌਤਮ ਗੰਭੀਰ ਫਾਊਡੇਸ਼ਨ ਨੂੰ ਗੈਰ-ਕਾਨੂੰਨੀ ਰੂਪ ਨਾਲ ਫੇਬੀਫਲੂ ਦਵਾਈ ਦਾ ਭੰਡਾਰ, ਖਰੀਦ ਅਤੇ ਵੰਡ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਦਵਾਈ ਅਤੇ ਆਕਸੀਜਨ ਸਿਲੰਡਰ ਦੀ ਹੋਰਡਿੰਗ ਦੇ ਮਾਮਲੇ ‘ਚ ਦਿੱਲੀ ਹਾਈ ਕੋਰਟ ਨੇ ਸਖ਼ਤ ਰਵੱਈਆ ਅਪਣਾਇਆ ਹੈ। ਉਥੇ ਹੀ ਡਰੱਗ ਕੰਟਰੋਲਰ ਨੇ ਇਸ ਮਾਮਲੇ ‘ਚ ਗੌਤਮ ਗੰਭੀਰ ਫਾਊਡੇਸ਼ਨ ਨੂੰ ਦੋਸ਼ੀ ਮੰਨਿਆ ਹੈ। ਡਰੱਗ ਕੰਟਰੋਲਰ ਦੇ ਵੱਲੋਂ ਕੋਰਟ ਨੂੰ ਦੱਸਿਆ ਗਿਆ ਕਿ 2349 ਸਟਰਿਪਸ ਫੇਬੀਫਲੂ ਗੌਤਮ ਗੰਭੀਰ ਫਾਊਡੇਸ਼ਨ ਵੱਲੋਂ ਖਰੀਦਿਆ ਗਿਆ। ਮਾਮਲੇ ਦੀ ਸੁਣਵਾਈ ਦੇ ਦੌਰਾਨ ਡਰੱਗ ਕੰਟਰੋਲਰ ਨੇ ਹਾਈ ਕੋਰਟ ‘ਚ ਇਹ ਵੀ ਕਿਹਾ ਹੈ ਕਿ ਇਸ ਮਾਮਲੇ ‘ਚ ਗੌਤਮ ਗੰਭੀਰ ਫਾਊਂਡੇਸ਼ਨ ਨੂੰ ਨੋਟਿਸ ਜਾਰੀ ਕਰ ਇਹ ਪੁੱਛਿਆ ਗਿਆ ਹੈ ਕਿ ਦਵਾਈਆਂ ਉਨ੍ਹਾਂ ਨੇ ਕਿੱਥੋਂ ਖਰੀਦੀਆਂ ਅਤੇ ਕੀ ਇਸ ਦੇ ਲਈ ਉਨ੍ਹਾਂ ਨੇ ਲਾਇਸੈਂਸ ਅਥਾਰਿਟੀ ਤੋਂ ਇਜ਼ਾਜਤ ਲਈ ਸੀ?

ਡਰੱਗ ਕੰਟਰੋਲ ਵਿਭਾਗ ਵੱਲੋਂ ਵਕੀਲ ਨੰਦਿਤਾ ਰਾਵ ਨੇ ਕਿਹਾ ਕਿ ਗੰਭੀਰ ਫਾਊਂਡੇਸ਼ਨ ਨੇ 120 ਆਕਸੀਜਨ ਸਿਲੰਡਰ ਖਰੀਦੇ ਅਤੇ ਅਧਿਕਾਰਤ ਡੀਲਰਾਂ ਵੱਲੋਂ ਫਿਰ ਤੋਂ ਭਰੇ ਗਏ ਅਤੇ ਡਾ.ਸਿਧਾਰਥ ਦੀ ਦੇਖਭਾਲ ‘ਚ ਅਲੱਗ ਅਲੱਗ ਲੋਕਾਂ ਨੂੰ ਵੰਡੇ ਗਏ ਹਨ। ਗੌਤਮ ਗੰਭੀਰ ਫਾਊਂਡੇਸ਼ਨ ਵੱਲੋਂ ਮੁਫਤ ‘ਚ ਦਿੱਤੀਆਂ ਜਾਣ ਵਾਲੀਆਂ ਦਵਾਈਆਂ 1139 ਮਰੀਜ਼ਾਂ ਨੂੰ ਮਿਲੀਆਂ। ਗੌਤਮ ਗੰਭੀਰ ਫਾਊਂਡੇਸ਼ਨ ਨੇ ਡਰੱਗਸ ਐਂਡ ਕਾਸਮੈਟਿਕਸ ਐਕਟ ਦੇ ਤਹਿਤ ਦੋਸ਼ ਲਾਉਂਦੇ ਹੋਏ ਫੇਬੀਫਲੂ ਦੀ ਗੈਰ ਕਾਨੂੰਨੀ ਤਰੀਕੇ ਨਾਲ ਸ‍ਟਾਕਿੰਗ ਵੀ ਕੀਤੀ। ਗੌਤਮ ਗੰਭੀਰ ਫਾਊਂਡੇਸ਼ਨ ਨੇ ਦਵਾਈਆਂ ਨੂੰ ਸਟੋਰ ਕਰਕੇ ਡਰੱਗ‍ਸ ਐਂਡ ਕਾਸਮੈਟਿਕ ਐਕਟ ਦੀ ਉਲੰਘਣਾ ਕੀਤੀ ਹੈ।

LEAVE A REPLY

Please enter your comment!
Please enter your name here