ਤਰਨਤਾਰਨ ਪੁਲਿਸ ਨੇ ‘ਡਬਲ ਮਰਡਰ’ ਕੇਸ ਦੇ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ

0
32

ਤਰਨਤਾਰਨ ਜ਼ਿਲ੍ਹੇ ਦੇ ਪੱਟੀ ਸ਼ਹਿਰ ਵਿੱਚ ਬੀਤੀ 27 ਮਈ ਨੂੰ ਕਾਰ ਸਵਾਰ ਵਿਅਕਤੀਆਂ ਵੱਲੋਂ ਅਮਨਦੀਪ ਸਿੰਘ ਫੌਜੀ ਅਤੇ ਪ੍ਰਭਜੀਤ ਸਿੰਘ ਪੂਰਨ ਨਾਮ ਦੇ ਦੋ ਨੋਜਵਾਨਾਂ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਵੱਲੋਂ ਉਕਤ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ ਘਟਨਾ ਵਿੱਚ ਸ਼ਾਮਲ ਮਲਕੀਤ ਸਿੰਘ ਲੱਡੂ ਸਣੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਇਸ ਕਤਲ ਕੇਸ ਬਾਰੇ ਜਾਣਕਾਰੀ ਦਿੰਦਿਆਂ ਤਰਨਤਾਰਨ ਪੁਲਿਸ ਦੇ ਐੱਸ.ਐੱਸ.ਪੀ ਧਰੁਮਣ ਐਚ ਨਿੰਬਲੇ ਨੇ ਦੱਸਿਆ ਕਿ ਮਲਕੀਤ ਸਿੰਘ ਲੱਡੂ ਦੇ ਹਰੀਕੇ ਦੇ ਪਰਮਜੀਤ ਸਿੰਘ ਆੜ੍ਹਤੀ ਨਾਲ ਅਤੇ ਪਰਮਜੀਤ ਦੇ ਗੈਂਗਸਟਰ ਲਖਬੀਰ ਸਿੰਘ ਲੰਡਾ ਨਾਲ ਸਬੰਧ ਸਨ। ਲਖਬੀਰ ਸਿੰਘ ਲੰਡਾ ਅੱਜਕਲ੍ਹ ਵਿਦੇਸ਼ ਵਿੱਚ ਰਹਿੰਦਾ ਹੈ।

ਪਿਛਲੇ ਦਿਨੀਂ ਲਖਬੀਰ ਸਿੰਘ ਲੰਡਾ ਕੋਲ ਫੋਨ ’ਤੇ ਕਿਸੇ ਕੋਲੋਂ ਫਿਰੌਤੀ ਮੰਗੀ ਗਈ ਸੀ।ਪਰ ਅਮਨਦੀਪ ਸਿੰਘ ਫੌਜੀ ਅਤੇ ਉਸ ਦੇ ਸਾਥੀਆਂ ਨੇ ਫਿਰੌਤੀ ਦੇਣ ਵਾਲੇ ਵਿਅਕਤੀ ਨੂੰ ਰੋਕ ਦਿੱਤਾ ਗਿਆ ਸੀ। ਲਖਬੀਰ ਸਿੰਘ ਲੰਡਾ ਦੇ ਘਰ ’ਤੇ ਫਾਇਰਿੰਗ ਵੀ ਕਰਵਾਈ ਗਈ ਸੀ, ਜਿਸ ਦੀ ਰੰਜਿਸ਼ ਤਹਿਤ ਲਖਬੀਰ ਸਿੰਘ ਲੰਡਾ ਨੇ ਆਪਣੇ ਸਾਥੀ ਪ੍ਰੀਤ ਸੇਖੋਂ ਦੀ ਮਦਦ ਨਾਲ ਅਮਨਦੀਪ ਸਿੰਘ ਫੌਜੀ ਅਤੇ ਪ੍ਰਭਜੀਤ ਸਿੰਘ ਪੂਰਨ ਦਾ ਕਤਲ ਕਰਵਾਇਆ ਗਿਆ ਹੈ।

ਐੱਸ.ਐੱਸ.ਪੀ ਨੇ ਦੱਸਿਆ ਕਿ ਅਮਨਦੀਪ ਸਿੰਘ ਫੌਜੀ ਅਤੇ ਮਲਕੀਤ ਸਿੰਘ ਲੱਡੂ ਟਰੱਕ ਯੂਨੀਅਨ ਪੱਟੀ ਦੀ ਪ੍ਰਧਾਨਗੀ ਨੂੰ ਲੈ ਕੇ ਕਈ ਵਾਰ ਝਗੜਾ ਵੀ ਕਰ ਚੁੱਕੇ ਸਨ। ਐੱਸਐੱਸਪੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮਲਕੀਤ ਸਿੰਘ ਲੱਡੂ ਵੱਲੋਂ ਲਖਬੀਰ ਸਿੰਘ ਲੰਡਾ ਵੱਲੋਂ ਭੇਜੇ ਗਏ ਕਾਤਲਾਂ ਨੂੰ ਮ੍ਰਿਤਕ ਅਮਨਦੀਪ ਸਿੰਘ ਫੌਜੀ ਦੇ ਘਰ ਬਾਰੇ ਸਾਰੀ ਜਾਣਕਾਰੀ ਦਿੱਤੀ ਗਈ ਸੀ। ਉਸੇ ਜਾਣਕਾਰੀ ਦੇ ਆਧਾਰ ’ਤੇ ਦੋਸ਼ੀਆਂ ਵੱਲੋਂ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ।ਪੁਲਿਸ ਵੱਲੋਂ ਦੋਸ਼ੀਆਂ ਤੋਂ ਇਸ ਕਤਲ ਸੰਬੰਧੀ ਹੋਰ ਵੀ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here