ਡਾ. ਐੱਸ. ਪੀ ਓਬਰਾਏ ਨੇ ਸਬ-ਜੇਲ੍ਹ ਪੱਟੀ ਵਿਖੇ ਲਾਇਬ੍ਰੇਰੀ ਖੋਲ੍ਹਣ ਦੇ ਕੀਤੇ ਨਿਰਦੇਸ਼ ਜਾਰੀ

0
28

 ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸੰਚਾਲਕ ਡਾ. ਐੱਸ. ਪੀ. ਸਿੰਘ ਓਬਰਾਏ ਵੱਲੋਂ ਸਬ-ਜੇਲ੍ਹ ਪੱਟੀ ਵਿਖੇ ਕੈਦੀਆਂ ਲਈ ਵੱਡੀ ਗਿਣਤੀ ’ਚ ਮਾਸਕ, ਸੈਨੇਟਾਈਜ਼ਰ ਅਤੇ ਭਾਰੀ ਮਾਤਰਾ ’ਚ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ। ਇਸ ਮੌਕੇ ਸਬ-ਜੇਲ੍ਹ ਪੱਟੀ ਦੇ ਸੁਪਰਡੈਂਟ ਜਤਿੰਦਰ ਪਾਲ ਸਿੰਘ ਨੂੰ ਕੈਦੀਆਂ ਲਈ ਮੈਡੀਕਲ ਸਮੱਗਰੀ ਭੇਟ ਕੀਤੀ ਗਈ।

ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਪ੍ਰਿੰਸ ਧੁੰਨਾ ਨੇ ਦੱਸਿਆ ਕਿ ਐੱਸ. ਪੀ. ਸਿੰਘ ਓਬਰਾਏ ਦੀ ਅਗਵਾਈ ਹੇਠ ਇਸ ਸੇਵਾ ਤਹਿਤ ਬੈਂਕਾਂ, ਸਰਕਾਰੀ, ਪ੍ਰਾਈਵੇਟ ਦਫ਼ਤਰਾਂ, ਫੀਲਡ ’ਚ ਕੰਮ ਕਰਨ ਵਾਲੇ ਪੱਤਰਕਾਰਾਂ ਆਦਿ ਨੂੰ ਮਾਸਕ ਅਤੇ ਸੈਨੇਟਾਈਜ਼ਰ ਮੁਹੱਈਆ ਕਰਵਾਏ ਜਾ ਚੁੱਕੇ ਹਨ। ਇਸੇ ਲੜੀ ਤਹਿਤ ਸਬ-ਜੇਲ੍ਹ ਪੱਟੀ ਵਿਖੇ ਮੰਗ ਅਨੁਸਾਰ ਮਾਸਕ, ਸੈਨੇਟਾਈਜ਼ਰ ਅਤੇ ਕੋਰੋਨਾ ਤੋਂ ਬਚਾਅ ਲਈ ਦਵਾਈਆਂ ਟਰੱਸਟ ਵੱਲੋਂ ਦਿੱਤੀਆਂ ਗਈਆਂ ਹਨ।

ਜੇਲ੍ਹ ਸੁਪਰਡੈਂਟ ਵੱਲੋਂ ਕੈਦੀਆਂ ਲਈ ਜੇਲ੍ਹ ਅੰਦਰ ਲਾਇਬ੍ਰੇਰੀ ਖੋਲ੍ਹਣ ਦੀ ਓਬਰਾਏ ਪਾਸੋਂ ਮੰਗ ਕੀਤੀ ਗਈ ਸੀ, ਜਿਸ ਨੂੰ ਤਰੁੰਤ ਪੂਰਾ ਕਰਦਿਆਂ ਓਬਰਾਏ ਨੇ ਜ਼ਿਲ੍ਹਾ ਟੀਮ ਨੂੰ ਜੇਲ੍ਹ ਅੰਦਰ ਲਾਇਬ੍ਰੇਰੀ ਖੋਲ੍ਹਣ ਦੇ ਨਿਰਦੇਸ਼ ਦੇ ਦਿੱਤੇ ਹਨ। ਅਗਲੇ ਹਫ਼ਤੇ ਜੇਲ੍ਹ ’ਚ ਲਾਇਬ੍ਰੇਰੀ ਦੀ ਸ਼ੁਰੂਆਤ ਕਰ ਦਿੱਤੀ ਜਾਵੇਗੀ। ਇਸ ਮੌਕੇ ਜ਼ਿਲ੍ਹਾ ਜਨ. ਸਕੱਤਰ ਗੁਰਪ੍ਰੀਤ ਸਿੰਘ ਪਨਗੋਟਾ, ਜ਼ਿਲ੍ਹਾ ਖਜ਼ਾਨਚੀ ਇੰਦਰਪ੍ਰੀਤ ਸਿੰਘ ਧਾਮੀ, ਪ੍ਰੈੱਸ ਸਕੱਤਰ ਕੇ. ਪੀ. ਗਿੱਲ, ਵਿਸ਼ਾਲ ਸੂਦ, ਸਤਨਾਮ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here