ਨਵੀਂ ਦਿੱਲੀ : ਕਾਂਗਰਸ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਦੇਸ਼ ‘ਚ 21 ਜੂਨ ਨੂੰ ਟੀਕਾਕਰਨ ਦੀ 80 ਲੱਖ ਤੋਂ ਜ਼ਿਆਦਾ ਖੁਰਾਕ ਦਿੱਤੇ ਜਾਣ ਦੇ ਅਗਲੇ ਦਿਨ ਹੀ ਇਸ ਵਿੱਚ 40 ਫੀਸਦੀ ਗਿਰਾਵਟ ਆ ਗਈ ਅਤੇ ਭਾਰਤ ਦੁਨੀਆ ਦਾ ਇਕਲੌਤਾ ਦੇਸ਼ ਹੈ ਜਿੱਥੇ ਟੀਕਾਕਰਨ ਵਿੱਚ ਇੰਨੀ ਜ਼ਿਆਦਾ ਗਿਰਾਵਟ ਦੇਖੀ ਗਈ ਹੈ।

ਪਾਰਟੀ ਦੇ ਸੀਨੀਅਰ ਆਗੂ ਜੈਰਾਮ ਰਮੇਸ਼ ਨੇ ਸਵਾਲ ਕੀਤਾ ਕਿ ਅਖੀਰ ਕਿਸ ਨੂੰ ਮੂਰਖ ਬਣਾਇਆ ਜਾ ਰਿਹਾ ਹੈ ? ਉਨ੍ਹਾਂ ਨੇ ਮੱਧ ਪ੍ਰਦੇਸ਼ ਵਿੱਚ ਪਿਛਲੇ ਤਿੰਨ ਦਿਨਾਂ ਦੇ ਟੀਕਾਕਰਨ ਦਾ ਹਵਾਲਿਆ ਦਿੰਦੇ ਹੋਏ ਟਵੀਟ ਕੀਤਾ, ‘‘ਮੱਧ ਪ੍ਰਦੇਸ਼ ਵਿੱਚ ਪਿਛਲੇ ਤਿੰਨ ਦਿਨਾਂ ਦੇ ਟੀਕਾਕਰਨ ਦੀ ਸੰਖਿਆ : 20 ਜੂਨ ਨੂੰ 692 ਲੋਕਾਂ ਨੂੰ ਟੀਕਾ ਲੱਗਿਆ, 21 ਜੂਨ ਨੂੰ 16.93 ਲੱਖ ਲੋਕਾਂ ਨੂੰ ਟੀਕਾ ਲੱਗਿਆ ਅਤੇ 22 ਜੂਨ ਨੂੰ 4,842 ਲੋਕਾਂ ਨੂੰ ਟੀਕਾ ਲੱਗਿਆ। ਅਸੀ ਕਿਸ ਨੂੰ ਮੂਰਖ ਬਣਾ ਰਹੇ ਹਾਂ?’’

ਕਾਂਗਰਸ ਦੇ ਬੁਲਾਰੇ ਪਵਨ ਖੇੜਾ ਨੇ ਟਵੀਟ ਕਰ ਦਾਅਵਾ ਕੀਤਾ, ‘‘ਪ੍ਰਧਾਨਮੰਤਰੀ ਨਰਿੰਦਰ ਮੋਦੀ ਤੋਂ ‘ਦੁਨੀਆ ਦੇ ਸਭ ਤੋਂ ਵੱਡੇ ਟੀਕਾਕਰਨ ਅਭਿਆਨ’ ਲਈ ਆਪਣੇ ਆਪ ਦਾ ਧੰਨਵਾਦ ਕਰਵਾਉਣ ਦੇ 24 ਘੰਟੇ ਬਾਅਦ ਕੋਵਿਡ ਟੀਕਾਕਰਨ ਵਿੱਚ 40 ਫੀਸਦੀ ਦੀ ਗਿਰਾਵਟ ਆਈ। ਦੁਨੀਆ ਵਿੱਚ ਅਸੀ ਇਕਲੌਤੇ ਦੇਸ਼ ਹਾਂ ਜਿੱਥੇ ਇੰਨੀ ਤੇਜ਼ੀ ਗਿਰਾਵਟ ਦੇਖੀ ਗਈ ਹੈ। ਧੰਨਵਾਦ ਮੋਦੀ ਜੀ।’’ ਜ਼ਿਕਰ ਯੋਗ ਹੈ ਕਿ ਕੇਂਦਰੀ ਸਿਹਤ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਨੇ 21 ਜੂਨ ਨੂੰ ਇੱਕ ਦਿਨ ‘ਚ ਕੋਰੋਨਾ ਵਾਇਰਸ ਦੇ 88.09 ਲੱਖ ਟੀਕੇ ਲਗਾਉਣ ਦੀ ‘’ਇਤਿਹਾਸਕ ਪ੍ਰਾਪਤੀ’ ਹਾਸਲ ਕੀਤੀ ਅਤੇ ਕਰੀਬ 64 ਫ਼ੀਸਦੀ ਖੁਰਾਕਾਂ ਪੇਂਡੂ ਇਲਾਕਿਆਂ ਵਿੱਚ ਦਿੱਤੀਆਂ ਗਈਆਂ।

LEAVE A REPLY

Please enter your comment!
Please enter your name here