ਨਵੀਂ ਦਿੱਲੀ : ਭਾਰਤ ਵਿੱਚ ਕੋਰੋਨਾ ਦੇ ਖਿਲਾਫ਼ ਟੀਕਾਕਰਣ ਦੀ ਰਫ਼ਤਰ ਹੌਲੀ ਹੈ, ਜਿਸ ਦਾ ਸਭ ਤੋਂ ਵੱਡਾ ਕਾਰਨ ਵੈਕਸੀਨ ਦੀ ਕਮੀ ਨੂੰ ਮੰਨਿਆ ਜਾ ਰਿਹਾ ਹੈ। ਉੱਥੇ ਹੀ ਸਰਕਾਰ ਇਸ ਕਮੀ ਨੂੰ ਦੂਰ ਕਰਨ ਲਈ ਤਿਆਰ ਹੋ ਚੁੱਕੀ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਦੇ ਟੌਪ ਸੋਰਸ ਦੇ ਅਨੁਸਾਰ, ਸਰਕਾਰ ਨੇ ਜੁਲਾਈ ਦੇ ਵਿਚਕਾਰ ਤੱਕ ਹਰ ਦਿਨ ਇੱਕ ਕਰੋੜ ਲੋਕਾਂ ਨੂੰ ਵੈਕਸੀਨ ਦੇਣ ਦੀ ਯੋਜਨਾ ਬਣਾਈ ਹੈ। ਜੁਲਾਈ ਦੇ ਦੂਜੇ ਜਾਂ ਤੀਸਰੇ ਹਫ਼ਤੇ ਵਿੱਚ ਇਸ ਲਕਸ਼ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਦੇ ਲਈ 30 ਤੋਂ 32 ਕਰੋੜ ਵੈਕਸੀਨ ਦੀ ਖੁਰਾਕ ਉਪਲੱਬਧ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਫਿਲਹਾਲ ਭਾਰਤ ਵਿੱਚ ਕੋਵੈਕਸਿਨ, ਕੋਵਿਸ਼ੀਲਡ ਅਤੇ ਸਪੁਤਨਿਕ-ਵੀ ਦੀ ਮਦਦ ਨਾਲ ਟੀਕਾਕਰਣ ਅਭਿਆਨ ਚਲਾਇਆ ਜਾ ਰਿਹਾ ਹੈ। ਸਰਕਾਰ ਦਾ ਲਕਸ਼ ਕੋਵਿਸ਼ੀਲਡ ਅਤੇ ਕੋਵੈਕਸਿਨ ਦੀ ਉਪਲੱਬਧਤਾ ਨੂੰ 25 ਕਰੋੜ ਹਰ ਮਹੀਨੇ ਕਰਨ ਦੀ ਹੈ। ਇਸ ਤੋਂ ਇਲਾਵਾ ਕਰੀਬ 5 ਤੋਂ 7 ਕਰੋੜ ਖੁਰਾਕ ਦੀ ਪੂਰਤੀ Biological E, ਸੀਰਮ ਦਾ Novavax, Genova mRNA, Zydus Cadilla DNA ਵੈਕਸੀਨ, ਸਪੁਤਨਿਕ ਤੋਂ ਕੀਤੀ ਜਾਵੇਗੀ।