ਨਵੀਂ ਦਿੱਲੀ : ਇਸ ਸਮੇਂ ਦੀ ਵੱਡੀ ਖ਼ਬਰ ਕਿਸਾਨੀ ਅੰਦੋਲਨ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਇਕ ਵਾਰ ਫਿਰ ਕਿਸਾਨਾਂ ਨਾਲ ਗੱਲਬਾਤ ਦਾ ਸੱਦਾ ਦਿੱਤਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਕਿਹਾ ਕਿ ਸਰਕਾਰ ਅੱਧੀ ਰਾਤ ਨੂੰ ਵੀ ਕਿਸਾਨਾਂ ਨਾਲ ਗੱਲਬਾਤ ਕਰ ਸਕਦੀ ਹੈ ਪਰ ਕਿਸਾਨ ਮੰਨਣ ਪਰ ਜਿੱਥੇ ਤੋਮਰ ਨੇ ਕਿਸਾਨਾਂ ਨੂੰ ਸੱਦਾ ਭੇਜਿਆ ਉਥੇ ਹੀ ਸ਼ਰਤ ਵੀ ਰੱਖੀ ਕਿ ਕਾਨੂੰਨ ਰੱਦ ਤੋਂ ਇਲਾਵਾਂ ਕਿਸਾਨ ਜੋ ਮਰਜੀ ਪ੍ਰਸਤਾਵ ਲੈ ਕੇ ਆਉਣ।

ਦੱਸ ਦਈਏ ਕਿ ਇਹ ਤੋਮਰ ਦਾ ਪਹਿਲਾਂ ਬਿਆਨ ਨਹੀਂ ਕੀ ਕਿਸਾਨਾਂ ਨੂੰ ਗੱਲਬਾਤ ਦਾ ਸੱਦਾ ਭੇਜਿਆ ਗਿਆ ਹੋਵੇ ਪਰ ਕਿਸਾਨਾਂ ਨੂੰ ਸਰਕਾਰ ਦਾ ਇਹ ਪ੍ਰਸਤਾਵ ਪਸੰਦ ਨਹੀਂ ਹੈ ਕਿਉਂਕਿ ਸਰਕਾਰ ਕਾਨੂੰਨਾਂ ਨੂੰ ਰੱਦ ਕਰਨ ਨੂੰ ਤਿਆਰ ਨਹੀਂ। ਦੂਜੇ ਪਾਸੇ ਕਿਸਾਨ ਕਾਨੂੰਨ ਰੱਦ ਕਰਨ ਦੀ ਗੱਲ ‘ਤੇ ਖੜ੍ਹੇ ਹਨ ਅਤੇ ਸਰਕਾਰ ਦੇ ਖਿਲਾਫ ਆਪਣਾ ਨਵੇਂ ਤੋਂ ਨਵਾਂ ਪਲੈਨ ਬਣਾ ਰਹੇ ਹਨ। ਹੁਣ ਕਿਸਾਨਾਂ ਨੇ ਦੇਸ਼ ਭਰ ਦੇ 26 ਜੂਨ ਨੂੰ ਗਵਰਨਰ ਹਾਊਸ ਘੇਰਨ ਐਲਾਨ ਕੀਤਾ ਹੋਇਆ ਜੋ ਸਰਕਾਰ ਅੱਗੇ ਵੱਡੀ ਚਣੌਤੀ ਹੈ।