ਮਾਸਕੋ : ਤੀਜੀ ਲਹਿਰ ‘ਚ ਬੱਚਿਆਂ ਨੂੰ ਜ਼ਿਆਦਾ ਖ਼ਤਰਾ ਹੋਣ ਕਰਕੇ ਰੂਸ ਨੇ 8 ਤੋਂ 12 ਸਾਲ ਤੱਕ ਦੇ ਬੱਚਿਆਂ ਲਈ ਆਪਣੀ ਕੋਰੋਨਾ ਰੋਧੀ ਵੈਕਸੀਨ ਸਪੂਤਨਿਕ – ਵੀ ਦੇ ਨੇਜ਼ਲ ਸਪ੍ਰੇ ਦਾ ਪ੍ਰੀਖਣ ਸ਼ੁਰੂ ਕਰ ਦਿੱਤਾ ਹੈ। ਇਸ ਨਾਲ ਬੱਚਿਆਂ ਦੇ ਨੱਕ ‘ਚ ਦਵਾਈ ਦਾ ਸਪ੍ਰੇ ਕਰ ਉਨ੍ਹਾਂ ਨੂੰ ਡੋਜ਼ ਦਿੱਤਾ ਜਾਵੇਗਾ।

ਰੂਸ ਦੇ ਗਮਲੇਆ ਰਿਸਰਚ ਇੰਸਟੀਚਿਊਟ ਆਫ ਐਪਿਡੇਮਯੋਲਾਜੀ ਐਂਡ ਮਾਇਕ੍ਰੋਬਾਇਓਲਾਜੀ ਦੇ ਪ੍ਰਮੁੱਖ ਅਲੈਕਜ਼ੈਡਰ ਗਿੰਟਸਬਰਗ ਨੇ ਕਿਹਾ ਕਿ ਬੱਚਿਆਂ ਲਈ ਉਹ ਆਪਣੀ ਕੋਵਿਡ-19 ਰੋਕੂ ਵੈਕਸੀਨ ਦਾ ਨੇਜ਼ਲ ਸਪ੍ਰੇ ਤਿਆਰ ਕਰ ਰਿਹਾ ਹੈ। ਇਹ 15 ਸਤੰਬਰ ਤੱਕ ਤਿਆਰ ਹੋ ਜਾਵੇਗਾ। ਮੀਡੀਆ ਏਜੰਸੀ ਨੇ ਦੱਸਿਆ ਕਿ ਗਿੰਟਸਬਰਗ ਨੇ ਕਿਹਾ ਕਿ ਬੱਚਿਆਂ ਲਈ ਸਪ੍ਰੇ ਵਿੱਚ ਇੱਕ ਹੀ ਵੈਕਸੀਨ ਦਾ ਇਸਤੇਮਾਲ ਕੀਤਾ ਜਾਂਦਾ ਹੈ ਸਿਰਫ ਸੂਈ ਦੀ ਬਜਾਏ, ਇੱਕ ਨੋਜ਼ਲ ਲਗਾਇਆ ਜਾਂਦਾ ਹੈ।

ਇਸ ਨੇਜ਼ਲ ਸਪ੍ਰੇ ਦਾ ਪ੍ਰੀਖਣ ਕਰ ਰਹੀ ਟੀਮ ਨੇ 8 ਤੋਂ 12 ਸਾਲ ਦੇ ਬੱਚਿਆਂ ਦੇ ਵਿੱਚ ਇਸ ਦਾ ਪ੍ਰੀਖਣ ਕੀਤਾ ਅਤੇ ਉਸ ਦਾ ਉਨ੍ਹਾਂ ਵਿੱਚ ਕੋਈ ਮਾੜਾ ਪ੍ਰਭਾਵ ਨਹੀਂ ਮਿਲਿਆ। ਇਸ ਦੇ ਬੱਚਿਆਂ ਦੇ ਸਰੀਰ ਦੇ ਤਾਪਮਾਨ ਵਿੱਚ ਵੀ ਵਾਧਾ ਨਹੀਂ ਵੇਖਿਆ ਗਿਆ। ਗਿੰਟਸਬਰਗ ਨੇ ਕਿਹਾ ਕਿ ਅਸੀਂ ਆਪਣੀ ਵੈਕਸੀਨ ਨੂੰ ਨੱਕ ਦੇ ਜ਼ਰੀਏ ਇਨ੍ਹਾਂ ਛੋਟੇ ਮਰੀਜ਼ਾਂ ਨੂੰ ਦੇ ਰਹੇ ਹਾਂ। ਹਾਲਾਂਕਿ ਪ੍ਰੀਖਣ ਵਿੱਚ ਕਿੰਨੇ ਬੱਚਿਆਂ ਨੂੰ ਸ਼ਾਮਲ ਕੀਤਾ ਗਿਆ, ਇਸ ਬਾਰੇ ਉਨ੍ਹਾਂ ਨੇ ਕੋਈ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ।

 

LEAVE A REPLY

Please enter your comment!
Please enter your name here