ਚੰਡੀਗੜ੍ਹ : ਕਾਂਗਰਸ ਦੇ ਫਾਇਰਬ੍ਰਾਂਡ ਆਗੂ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਡੀਜੀਪੀਦਿਨਕਰ ਗੁਪਤਾ ਨੂੰ ਸਵਾਲਾਂ ਦੇ ਘੇਰੇ ਵਿੱਚ ਖੜਾ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰ ਕਿਹਾ ਕਿ ਡੀਜੀਪੀ ਪੰਜਾਬ ਨੂੰ ਸਵਾਲ…. ਤੁਸੀਂ ਮਜੀਠੀਆ ਦਾ ਕੀ ਕੀਤਾ ? ਉਨ੍ਹਾਂ ਦਾ ਕੀ ਬਣਿਆ, ਜਿਨ੍ਹਾਂ ਦੀ ਰਾਜਨੀਤਿਕ ਭੜਾਸ ‘ਤੇ ਪੰਜਾਬ ਵਿੱਚ ਕੈਮੀਕਲ ਨਸ਼ਾ ਬਣਾਉਣ ਦੀ ਫੈਕਟਰੀ ਲੱਗੀ, ਜਿਨ੍ਹਾਂ ਨੇ ਲਾਲ ਬੱਤੀ ਵਾਲੀ ਗੱਡੀਆਂ ‘ਚ ਨਸ਼ਾ ਵੇਚਿਆ? ਮਾਨਯੋਗ ਹਾਈ ਕੋਰਟ ਵੱਲੋਂ ਸਰਕਾਰ ਨੂੰ ਭੇਜੀ ਗਈ ਐਸਟੀਐਫ ਰਿਪੋਰਟ ਵਿੱਚ ਦੱਸੀ ਗਈ ਵੱਡੀ ਮੱਛੀ ‘ਤੇ ਕੀ ਕਾਰਵਾਈ ਕੀਤੀ ਗਈ ? ਅਤੇ ਉਹ ਅੱਜ ਸਾਡੇ ਤੇ ਕੇਸ ਕਰਨ ਦੀ ਧਮਕੀ ਦੇ ਰਹੇ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ – ਚਿੱਟੇ ਦੇ ਤਸਕਰ ਸ਼ੋਰ ਮਚਾਉਂਦੇ ਹਨ, ਆਖਰ ਕਿੰਨਾ ਟਾਇਮ ਹੋਰ।