ਸਮਾਣਾ : ਕੋਰੋਨਾ ਮਹਾਂਮਾਰੀ ਖਤਮ ਹੋਣ ਦਾ ਨਾਮ ਹੀ ਨਹੀਂ ਲੈ ਰਹੀ। ਹੁਣ ਤੱਕ ਇਸ ਬਿਮਾਰੀ ਨੇ ਅਨੇਕਾਂ ਲੋਕਾਂ ਨੂੰ ਆਪਣੀ ਪਕੜ ‘ਚ ਲੈ ਲਿਆ ਹੈ। ਦੇਸ਼ ’ਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਘੱਟ ਹੋਣ ਦੇ ਬਾਵਜੂਦ ਸਮਾਣਾ ’ਚ ਕੋਰੋਨਾ ਪੀੜਤ ਮਾਮਲਿਆਂ ’ਚ ਮੌਤਾਂ ਦਾ ਸਿਲਸਿਲਾ ਹੁਣ ਤਕ ਖ਼ਤਮ ਨਹੀਂ ਹੋ ਰਿਹਾ। ਸੋਮਵਾਰ ਦੇਰ ਸ਼ਾਮ ਪ੍ਰਤਾਪ ਕਲੋਨੀ, ਸਮਾਣਾ ਨਿਵਾਸੀ 65 ਸਾਲਾ ਕੋਰੋਨਾ ਪੀੜ੍ਹਤ ਔਰਤ ਦੀ ਮੌਤ ਹੋ ਗਈ। ਸਿਹਤ ਵਿਭਾਗ ਦੀ ਗਾਇਡਲਾਈਨ ਅਨੁਸਾਰ ਸਥਾਨਕ ਸ਼ਮਸ਼ਾਨ ਘਾਟ ਵਿਚ ਮ੍ਰਿਤਕਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਜਾਣਕਾਰੀ ਅਨੁਸਾਰ 25 ਮਈ ਨੂੰ ਮ੍ਰਿਤਕਾ ਦੇ ਪਤੀ ਦੀ ਕੋਰੋਨਾ ਨਾਲ ਮੌਤ ਹੋਣ ਉਪਰੰਤ ਮ੍ਰਿਤਕ ਦੀ ਪਤਨੀ ਦੀ ਸਿਹਤ ਵਿਗੜਨ ’ਤੇ ਅਗਲੇ ਹੀ ਦਿਨ ਇਲਾਜ ਲਈ ਪਟਿਆਲਾ ਦੇ ਹਸਪਤਾਲ ਦਾਖਲ ਕਰਵਾਇਆ ਸੀ। ਮ੍ਰਿਤਕ ਪਤੀ-ਪਤਨੀ ਦੇ ਤਿੰਨੇ ਬੱਚੇ ਵਿਦੇਸ਼ ਵਿਚ ਰਹਿੰਦੇ ਹਨ। ਉਨ੍ਹਾਂ ਵਿਚੋਂ ਇਕ ਪੁੱਤਰ ਪਿਤਾ ਦੀ ਹਾਲਤ ਵਿਗੜਨ ਦੀ ਸੂਚਨਾ ’ਤੇ ਦੇਖਭਾਲ ਲਈ 15 ਦਿਨ ਪਹਿਲਾਂ ਇੰਗਲੈਂਡ ਤੋਂ ਭਾਰਤ ਆਇਆ ਸੀ ਅਤੇ ਇਸ ਦੌਰਾਨ ਉਸ ਦੇ ਮਾਤਾ ਅਤੇ ਪਿਤਾ ਦੋਵਾਂ ਦੀ ਹੀ ਮੌਤ ਹੋ ਗਈ।