ਹਿਮਾਚਲ : ਹਿਮਾਚਲ ਪ੍ਰਦੇਸ਼ ਨੇ ਹਾਲ ਹੀ ‘ਚ ਰਾਜ ‘ਚ ਪ੍ਰਵੇਸ਼ ਕਰਨ ਲਈ ਹੁਣ ਕੋਰੋਨਾ ਆਰ.ਟੀ.-ਪੀ.ਸੀ.ਆਰ. ਨੈਗੇਟਿਵ ਟੈਸਟ ਦੀ ਜ਼ਰੂਰਤ ਖ਼ਤਮ ਕਰ ਦਿੱਤੀ ਗਈ ਹੈ। ਇਹ ਖ਼ਬਰ ਸਾਹਮਣੇ ਆਉਂਦੇ ਹੀ ਰਾਜ ਵੱਲ ਜਾਣ ਵਾਲੀ ਸੜਕ ‘ਤੇ ਸੈਂਕੜੇ ਕਾਰਾਂ ਦੀਆਂ ਲਾਈਨ ਲੱਗ ਗਈ। ਲੋਕਾਂ ਨੇ ਸੈਰ-ਸਪਾਟਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ 2300 ਗੱਡੀਆਂ ਦੀ ਲਾਈਨ ਕਾਰਨ ਇੱਕ ਵੱਡਾ ਜਾਮ ਦਿਖਾਈ ਦਿੱਤਾ। ਪੂਰੇ ਉੱਤਰ ਭਾਰਤ ‘ਚ ਪਾਰਾ ਚੜ੍ਹਨ ਨਾਲ ਸੈਲਾਨੀ ਭਿਆਨਕ ਗਰਮੀ ਤੋਂ ਕੁਝ ਰਾਹਤ ਲਈ ਪਹਾੜੀਆਂ ਵੱਲ ਜਾ ਰਹੇ ਹਨ।

ਹਿਮਾਚਲ ਪ੍ਰਦੇਸ਼ ਦੇ ਐਂਟਰੀ ਪੁਆਇੰਟ ਸੋਲਨ ਜ਼ਿਲ੍ਹੇ ਦੇ ਪਰਵਾਨੋ ਕੋਲ ਵੀ ਕਾਰਾਂ ਅਤੇ ਐੱਸ.ਯੂ.ਵੀ. ਦੀਆਂ ਲੰਬੀਆਂ ਲਾਈਨਾਂ ਦੇਖੀਆਂ ਗਈਆਂ, ਜਿੱਥੇ ਈ-ਪਾਸ ਚੈੱਕ ਕੀਤਾ ਜਾ ਰਿਹਾ ਸੀ। ਬੇਸ਼ੱਕ ਹੋਰ ਰਾਜਾਂ ਦੇ ਸੈਲਾਨੀਆਂ ਲਈ ਸਰਹੱਦਾਂ ਖੋਲ੍ਹ ਦਿੱਤੀਆਂ ਗਈਆਂ ਹਨ ਪਰ ਹਿਮਾਚਲ ‘ਚ ਦਾਖ਼ਲ ਹੋਣ ਲਈ ਹਾਲੇ ਵੀ ਇਕ ਕੋਵਿਡ ਈ-ਪਾਸ ਦੀ ਜ਼ਰੂਰਤ ਹੈ। ਪਿਛਲੇ 36 ਘੰਟਿਆਂ ‘ਚ ਲਗਭਗ 5 ਹਜ਼ਾਰ ਵਾਹਨ ਸ਼ੋਘੀ ਬੈਰੀਅਰ ਤੋਂ ਰਾਜਧਾਨੀ ਸ਼ਿਮਲਾ ‘ਚ ਦਾਖ਼ਲ ਹੋਏ।

ਸ਼ਿਮਲਾ ਪੁਲਸ ਨੇ ਸੈਲਾਨੀਆਂ ਨੂੰ ਮਾਸਕ ਪਹਿਨਣ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦਾ ਪਾਲਣ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਜੇਕਰ ਕੋਰੋਨਾ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਨਹੀਂ ਕੀਤਾ ਗਿਆ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਰਾਜ ਅਤੇ ਦੇਸ਼ ਭਰ ‘ਚ ਕੋਰੋਨਾ ਵਾਇਰਸ ਦੇ ਮਾਮਲਿਆਂ ‘ਚ ਗਿਰਾਵਟ ਦਰਮਿਆਨ, ਹਿਮਾਚਲ ਸਰਕਾਰ ਨੇ ਸ਼ੁੱਕਰਵਾਰ ਨੂੰ ਕਰਫਿਊ ‘ਚ ਢਿੱਲ ਦੇਣ ਦਾ ਐਲਾਨ ਕੀਤਾ, ਜਿਸ ‘ਚ ਸੈਲਾਨੀਆਂ ਨੂੰ ਬਿਨਾਂ ਕਿਸੇ ਨੈਗੇਟਿਵ ਕੋਵਿਡ ਪ੍ਰੀਖਣ ਦੇ ਯਾਤਰਾ ਕਰਨ ਦੀ ਮਨਜ਼ੂਰੀ ਦੇਣਾ ਸ਼ਾਮਲ ਹੈ। ਇਸੇ ਕਾਰਨ ਸੜਕਾਂ ‘ਤੇ ਭਾਰੀ ਸੰਖਿਆ ‘ਚ ਗੱਡੀਆਂ ਇੱਕਠੀਆਂ ਹੋ ਗਈਆਂ ਹਨ।

LEAVE A REPLY

Please enter your comment!
Please enter your name here