ਕੋਰੋਨਾ ਦੇ ਚਲਦੇ ਮਦਦ ਲਈ ਅੱਗੇ ਆਏ ਯੁਵਰਾਜ ਸਿੰਘ, 1000 ਕੋਰੋਨਾ ਬੈੱਡ ਦੇਣ ਦਾ ਕੀਤਾ ਐਲਾਨ

0
57

ਨਵੀਂ ਦਿੱਲੀ : ਕੋਰੋਨਾ ਦੀ ਦੂਜੀ ਲਹਿਰ ਨਾਲ ਲੋਕ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਏ ਹਨ। ਇਸ ਮੁਸ਼ਕਲ ਸਮੇਂ ‘ਚ ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ। ਯੁਵਰਾਜ ਸਿੰਘ ਦੀ ਫਾਉਂਡੇਸ਼ਨ ਯੂਵੀਕੈਨ ਨੇ ਭਾਰਤ ਵਿੱਚ ਕੋਵਿਡ-19 ਦੇ ਮਰੀਜ਼ਾਂ ਦੀ ਦੇਖਭਾਲ ਲਈ ਵੱਖ-ਵੱਖ ਹਸਪਤਾਲਾਂ ਵਿੱਚ 1000 ਬੈੱਡ ਦੇਣ ਦਾ ਐਲਾਨ ਕੀਤਾ ਹੈ। ਯੂਵੀਕੈਨ ਨੇ ਕਿਹਾ ਕਿ ਇਹ ਪਹਿਲ ਵਨਡਿਜਿਟਲ ਐਂਟਰਟੇਨਮੈਂਟ ਨਾਲ ਸਾਂਝੇਦਾਰੀ ਵਿੱਚ ਸ਼ੁਰੂ ਕੀਤੀ ਜਾਵੇਗੀ। ਇਸ ਦਾ ਉਦੇਸ਼ ਕੋਵਿਡ-19 ਦੇ ਮਰੀਜ਼ਾਂ ਦੀ ਚੰਗੀ ਦੇਖਭਾਲ ਲਈ ਆਕਸੀਜਨ ਸਹੂਲਤਾਂ, ਵੈਂਟੀਲੇਟਰ ਤੇ ਬੀਆਈਪੀਏਪੀ ਮਸ਼ੀਨਾਂ ਤੇ ਹੋਰ ਜ਼ਰੂਰੀ ਡਾਕਟਰੀ ਉਪਕਰਣਾਂ ਨਾਲ ਲੈਸ ਬਿਸਤਰੇ ਪ੍ਰਦਾਨ ਕਰਨਾ ਹੈ। ਇਸ ਤੋਂ ਇਲਾਵਾ ਇਹ ਸੰਸਥਾ ਸਰਕਾਰੀ ਹਸਪਤਾਲਾਂ ਨੂੰ ਸੁਧਾਰਨ ‘ਤੇ ਵੀ ਕੰਮ ਕਰੇਗੀ।

ਯੁਵਰਾਜ ਨੇ ਕਿਹਾ, ਅਸੀਂ ਸਾਰੇ ਆਪਣੇ ਅਜ਼ੀਜ਼ਾਂ ਨੂੰ ਗੁਆ ਚੁੱਕੇ ਹਾਂ ਤੇ ਅਣਗਿਣਤ ਲੋਕਾਂ ਨੂੰ ਆਕਸੀਜਨ, ਆਈਸੀਯੂ ਬਿਸਤਰੇ ਤੇ ਹੋਰ ਜ਼ਰੂਰੀ ਸਹੂਲਤਾਂ ਲਈ ਸੰਘਰਸ਼ ਕਰਦੇ ਦੇਖਿਆ ਹੈ। ਮੈਂ ਇਸ ਤੋਂ ਵੀ ਬਹੁਤ ਪ੍ਰਭਾਵਿਤ ਹੋਇਆ ਤੇ ਮਹਿਸੂਸ ਕੀਤਾ ਕਿ ਅਣਥੱਕ ਮਿਹਨਤ ਕਰ ਰਹੇ ਸਾਡੇ ਸਿਹਤ ਸੰਭਾਲ ਪ੍ਰਦਾਤਾਵਾਂ ਦੇ ਨਾਲ ਨਾਲ ਕੇਂਦਰ ਤੇ ਰਾਜ ਸਰਕਾਰਾਂ ਦੀ ਮਦਦ ਕਰਨੀ ਚਾਹੀਦੀ ਹੈ।” ਯੂਵੀਕੈਨ ਨੇ ਦਿੱਲੀ ਐਨਸੀਆਰ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਜੰਮੂ-ਕਸ਼ਮੀਰ, ਉਤਰਾਖੰਡ, ਰਾਜਸਥਾਨ, ਤੇਲੰਗਾਨਾ, ਕਰਨਾਟਕ ਤੇ ਮੱਧ ਪ੍ਰਦੇਸ਼ ਦੇ ਹਸਪਤਾਲਾਂ ਵਿੱਚ ਬੈੱਡ ਲਾਉਣੇ ਸ਼ੁਰੂ ਕਰ ਦਿੱਤਾ ਹਨ। ਤੁਹਾਨੂੰ ਦੱਸ ਦਈਏ ਕਿ ਕੋਰੋਨਾ ਵਾਇਰਸ ਦੀ ਪਹਿਲੀ ਲਹਿਰ ਦੌਰਾਨ ਵੀ ਯੁਵਰਾਜ ਸਿੰਘ ਲੋਕਾਂ ਦੀ ਮਦਦ ਲਈ ਅੱਗੇ ਆਏ ਸੀ। ਯੁਵਰਾਜ ਤੋਂ ਇਲਾਵਾ ਸਹਿਵਾਗ, ਗੰਭੀਰ, ਪਠਾਨ ਭਰਾਵਾਂ ਤੇ ਹਨੁਮਾ ਵਿਹਾਰੀ ਵਰਗੇ ਖਿਡਾਰੀਆਂ ਨੇ ਵੀ ਮੁਸ਼ਕਲ ਸਮਿਆਂ ਵਿੱਚ ਲੋਕਾਂ ਦੀ ਹਰ ਸੰਭਵ ਮਦਦ ਕਰਨ ਦੀ ਕੋਸ਼ਿਸ਼ ਕੀਤੀ ਹੈ।

LEAVE A REPLY

Please enter your comment!
Please enter your name here