ਨਵੀਂ ਦਿੱਲੀ– ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦਾ ਕਹਿਰ ਅਜੇ ਵੀ ਜਾਰੀ ਹੈ। ਹੁਣ ਤੱਕ ਇਸ ਬਿਮਾਰੀ ਨੇ ਅਨੇਕਾਂ ਲੋਕਾਂ ਦੀ ਜਾਨ ਲੈ ਲਈ ਹੈ। ਇਸ ਬਿਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਸਰਕਾਰ ਵੱਲੋਂ ਬਹੁਤ ਸਾਰੇ ਯਤਨ ਕੀਤੇ ਜਾ ਰਹੇ ਹਨ। ਇਸ ਲਈ ਹੀ ਸਰਕਾਰ ਦਵਾਈਆਂ ਅਤੇ ਵੈਕਸੀਨ ਦੀ ਘਾਟ ਨੂੰ ਪੂਰਾ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ।

ਦਵਾਈ ਨਿਰਮਾਤਾ ਡੀ.ਸੀ. ਜੀ. ਆਈ. ਨੇ ਵਿਗਿਆਨੀ ਅਤੇ ਉਦਯੋਗਿਕ ਖੋਜ ਪ੍ਰੀਸ਼ਦ (ਸੀ. ਐੱਸ. ਆਈ. ਆਰ.) ਅਤੇ ਲਕਸਾਈ ਲਾਈਫ ਸਾਇੰਸਿਜ਼ ਨੂੰ ਕੋਰੋਨਾ ਦੇ ਮਰੀਜ਼ਾਂ ’ਤੇ ਕੋਲਚੀਸੀਨ ਦਵਾਈ ਦੇ ਕਲੀਨਿਕਲ ਟ੍ਰਾਇਲ ਨੂੰ ਮਨਜ਼ੂਰੀ ਦਿੱਤੀ ਹੈ। ਇਹ ਦਿਲ ਦੀ ਬੀਮਾਰੀ ਤੋਂ ਪੀੜਤ ਕੋਰੋਨਾ ਮਰੀਜ਼ਾਂ ਲਈ ਕਾਰਗਰ ਸਾਬਿਤ ਹੋਵੇਗੀ।

ਇਸ ਸੰਬੰਧੀ ਸ਼ਨੀਵਾਰ ਨੂੰ ਸੀ. ਐੱਸ. ਆਈ. ਆਰ. ਨੇ ਇਹ ਜਾਣਕਾਰੀ ਦਿੱਤੀ। ਸੀ. ਐੱਸ. ਆਈ. ਆਰ. ਦੇ ਜਨਰਲ ਡਾਇਰੈਕਟਰ ਦੇ ਸਲਾਹਕਾਰ ਰਾਮ ਵਿਸ਼ਵਕਰਮਾ ਨੇ ਦੱਸਿਆ ਕਿ ਆਮ ਇਲਾਜ ਦੇ ਨਾਲ ਕੋਲਚੀਸੀਨ ਦਾ ਇਸਤੇਮਾਲ ਦਿਲ ਦੀ ਬੀਮਾਰੀ ਤੋਂ ਪੀੜਤ ਕੋਵਿਡ-19 ਮਰੀਜ਼ਾਂ ਲਈ ਮਦਦਗਾਰ ਸਾਬਿਤ ਹੋਵੇਗਾ। ਇਹ ਦਵਾਈ ਪ੍ਰੋ-ਇੰਫਲੇਮੇਟਰੀ ਸਾਈਟੋਕਿਨਸ ਨੂੰ ਘੱਟ ਕਰ ਕੇ ਛੇਤੀ ਵਾਇਰਸ ਮੁਕਤ ਹੋਣ ਵਿਚ ਮਦਦ ਕਰੇਗੀ।

 

LEAVE A REPLY

Please enter your comment!
Please enter your name here