ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ 23ਵਾਂ ਜ਼ਿਲ੍ਹਾ ਮਲੇਰਕੋਟਲਾ ਦਾ ਕੀਤਾ ਗਿਆ ਰਸਮੀ ਉਦਘਾਟਨ

0
61

ਕੈਪਟਨ ਅਮਰਿੰਦਰ ਸਿੰਘ ਵੱਲੋਂ ਈਦ ਵਾਲੇ ਦਿਨ ਮਲੇਰਕੋਟਲਾ ਨੂੰ ਪੰਜਾਬ ਦਾ 23ਵਾਂ ਜ਼ਿਲ੍ਹਾਂ ਬਣਾਉਣ ਦਾ ਐਲਾਨ ਕੀਤਾ ਗਿਆ ਸੀ। 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਦਰਅਸਲ ਮਲੇਰਕੋਟਲਾ ਦੀ ਵਿਧਾਇਕਾ ਬੀਬੀ ਰਜੀਆ ਸੁਲਤਾਨਾ (ਕੈਬਨਟਿ ਮੰਤਰੀ) ਤੇ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਦੀ ਸਰਕਾਰ ਬਨਣ ’ਤੇ ਹਲਕੇ ਦੇ ਲੋਕਾਂ ਨਾਲ ਮਲੇਰਕੋਟਲਾ ਨੂੰ ਜ਼ਿਲ੍ਹਾਂ ਬਨਾਉਣ ਦਾ ਵਾਅਦਾ ਕੀਤਾ ਸੀ। ਮਲੇਰਕੋਟਲਾ ਨੂੰ ਜ਼ਿਲ੍ਹਾਂ ਬਨਾਉਣ ਦਾ ਐਲਾਨ ਕਰਕੇ ਉਸੇ ਵਾਅਦੇ ਨੂੰ ਪੂਰਾ ਕੀਤਾ ਹੈ। ਜਿਸ ਨੂੰ ਅੱਜ ਰਸਮੀ ਰੂਪ ਦਿੱਤਾ ਗਿਆ।

ਦਰਅਸਲ ਪਹਿਲਾ ਇਹ ਉਦਘਾਟਨ 5 ਜੂਨ ਨੂੰ ਵਰਚੂਅਲ ਤਰੀਕੇ ਨਾਲ ਕੀਤਾ ਜਾਣਾ ਸੀ, ਪਰ ਫਿਰ ਇਸ ਦਾ ਸਮਾਂ ਬਦਲ ਕੇ 7 ਜੂਨ ਕਰ ਦਿੱਤਾ ਗਿਆ ਸੀ। ਉਕਤ ਜਾਣਕਾਰੀ ਪੰਜਾਬ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਨੇ ਦਿੰਦਿਆਂ ਦੱਸਿਆ ਸੀ ਕਿ ਮੁੱਖ ਮੰਤਰੀ ਸਾਹਿਬ ਦੇ ਦਿੱਲੀ ਜਾਣ ਦੇ ਰੁਝੇਵਿਆਂ ਕਾਰਨ ਉਦਘਾਟਨ ਦੀ ਤਾਰੀਖ ਵਿੱਚ ਬਦਲਾਓ ਕੀਤਾ ਗਿਆ ਹੈ। ਮਲੇਰਕੋਟਲਾ ‘ਚ 192 ਪਿੰਡਾਂ ਨੂੰ ਸ਼ਾਮਿਲ ਕੀਤਾ ਗਿਆ ਹੈ।

ਮਲੇਰਕੋਟਲਾ ਜ਼ਿਲ੍ਹੇ ਵਿੱਚ ਹੁਣ ਤਿੰਨ ਸਬ ਡਿਵੀਜ਼ਨ ਮਲੇਰਕੋਟਲਾ, ਅਹਿਮਦਗੜ੍ਹ ਅਤੇ ਅਮਰਗੜ੍ਹ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ 192 ਪਿੰਡ, 62 ਪਟਵਾਰ ਸਰਕਲ ਅਤੇ 6 ਕਾਨੂੰਨਗੋ ਸਰਕਲ ਸ਼ਾਮਲ ਹੋਣਗੇ।ਉਨ੍ਹਾਂ ਦੱਸਿਆ ਕਿ ਮਲੇਰਕੋਟਲਾ ਦੇ ਨਵੇਂ ਡੀ.ਸੀ.ਅੰਮ੍ਰਿਤ ਕੌਰ ਗਿੱਲ ਤੇ ਐਸ.ਐਸ.ਪੀ. ਕੰਵਰਦੀਪ ਕੌਰ ਨੇ ਆਪਣੇ ਅਹੁਦੇ ਦਾ ਚਾਰਜ ਸੰਭਾਲ ਲਿਆ ਹੈ ਅਤੇ ਜਲਦ ਹੀ ਬਾਕੀ ਸਟਾਫ਼ ਦੀ ਨਿਯੁਕਤੀ ਵੀ ਕੀਤੀ ਜਾ ਰਹੀ ਹੈ।

ਇਸਦੇ ਨਾਲ ਹੀ ਮਲੇਰਕੋਟਲਾ ਵਿੱਚ ਮੈਡੀਕਲ ਕਾਲਜ, ਨਵਾਂ ਬੱਸ ਅੱਡਾ, ਲੜਕੀਆਂ ਦੇ ਕਾਲਜ ਦੀ ਨੀਂਹ ਰੱਖੀ ਅਤੇ ਮਹਿਲਾ ਥਾਣੇ ਦਾ ਵੀ ਉਦਘਾਟਨ ਕੀਤਾ।

LEAVE A REPLY

Please enter your comment!
Please enter your name here