ਪੰਜਾਬ ਵਿੱਚ ਗਰਮੀ ਦੇ ਵੱਧ ਰਹੇ ਕਹਿਰ ਦੇ ਵਿੱਚ ਬਿਜਲੀ ਸੰਕਟ ਵੀ ਗਰਮਾਇਆ ਹੋਇਆ ਹੈ । ਲਗਾਤਾਰ ਬਿਜਲੀ ਦੇ ਲੱਗ ਰਹੇ ਕੱਟਾਂ ਨਾਲ ਲੋਕ ਬੇਹਾਲ ਹੋ ਕੇ ਸੜਕਾਂ ਉੱਤੇ ਉੱਤਰ ਆਏ ਹਨ । ਇਸ ਵਿੱਚ ਰਾਜਨੀਤੀ ਵੀ ਗਰਮਾ ਚੁੱਕੀ ਹੈ। ਬਿਜਲੀ ਸੰਕਟ ਦੇ ਖਿਲਾਫ ਅੱਜ ਆਮ ਆਦਮੀ ਪਾਰਟੀ ਨੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਦੇ ਸਿਸਵਾਂ ਫਾਰਮ ਹਾਉਸ ਦਾ ਘਿਰਾਉ ਕੀਤਾ ਹੈ।
ਇਸ ਦੌਰਾਨ ਆਪ ਸੰਸਦ ਭਗਵੰਤ ਮਾਨ ਨੇ ਕਿਹਾ ਲੋਕ ਧਰਨੇ – ਨੁਮਾਇਸ਼ ਕਰ ਰਹੇ ਹਨ, ਪਰ ਇੱਕ ਵਿਅਕਤੀ ਹੀ ਘਰ ਵਿੱਚ ਬੈਠਾ ਆਨੰਦ ਮਾਣ ਰਿਹਾ ਹੈ। ਅਸੀ ਸੀਐੱਮ ਦੇ ਫ਼ਾਰਮ ਹਾਉਸ ਦਾ ਮੀਟਰ ਚੈਕ ਕਰਨ ਆਏ ਹਾਂ ਤਾਂ ਕਿ ਪਤਾ ਲੱਗ ਸਕੇ ਕਿ ਇੱਥੇ ਕਿੰਨੇ ਘੰਟੇ ਬਿਜਲੀ ਦਾ ਕੱਟ ਲੱਗ ਰਿਹਾ ਹੈ। ਇਸ ਦੇ ਨਾਲ ਹੀ ਭਗਵੰਤ ਮਾਨ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਵਿੱਚ ਲਾਗੂ ਪੰਜਾਬ ਵਿਰੋਧੀ ਬਿਜਲੀ ਸਮਝੌਤੇ ਅਤੇ ਮਾਫਿਆ ਰਾਜ ਕੈਪਟਨ ਦੇ ਸ਼ਾਸਨ ਵਿੱਚ ਵੀ ਚੱਲ ਰਿਹਾ ਹੈ।
ਇਸ ਦੌਰਾਨ ਪੁਲਿਸ ਹਰ ਸੰਭਵ ਕੋਸ਼ਿਸ਼ ਕਰ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਵਿੱਚ ਪਾਣੀ ਦੀ ਤੇਜ ਵਾਛੜਾਂ ਨਾਲ ਆਪ ਸੰਸਦ ਭਗਵੰਤ ਮਾਨ ਦੀ ਹਾਲਤ ਵੀ ਵਿਗੜ ਗਈ। ਇਸ ਦੌਰਾਨ ਆਪ ਵਰਕਰ ਬੈਰਿਕੇਡਸ ਤੋੜ ਕੇ ਅੱਗੇ ਵਧੇ ਅਤੇ ਉਨ੍ਹਾਂ ਨੂੰ ਰੋਕਣ ਲਈ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ।