ਕੇਸ਼ਵ ਮਾਨਕਟਾਲਾ ਨੇ ਇੱਕ ਨਵਾਂ ਰਿਕਾਰਡ ਬਣਾਇਆ ਹੈ। ਉਸਨੇ ਅਲਟਰਾ ਮੈਰਾਥਨ ਦੌੜ ‘ਚ ਪਹਿਲਾਂ ਨਾਲੋਂ ਵੀ ਘੱਟ ਸਮੇਂ ਦਾ ਰਿਕਾਰਡ ਬਣਾਇਆ ਹੈ। ਅਲਟਰਾ ਮੈਰਾਥਨ ਦੌੜਾਕ ਕੇਸ਼ਵ ਮਾਨਕਟਾਲਾ ਨੇ ਆਪਣੇ ਪਿਛਲੇ ਰਿਕਾਰਡ ਨੂੰ ਤੋੜਦਿਆਂ ਲਗਾਤਾਰ 1000ਵੀਂ ਹਾਫ ਮੈਰਾਥਨ ‍1:28:59 ਸੈਕਿੰਡ ਵਿੱਚ ਪੂਰੀ ਕਰਕੇ ਨਵਾਂ ਰਿਕਾਰਡ ਬਣਾਇਆ ਹੈ।ਯਮੁਨਾਨਗਰ ਵਾਸੀ ਕੇਸ਼ਵ ਮਾਨਕਟਾਲਾ ਨੇ ਇਸ ਕਾਮਯਾਬੀ ਦਾ ਸਿਹਰਾ ਆਪਣੇ ਪਿਤਾ ਨੂੰ ਦਿੱਤਾ ਹੈ।

ਜਾਣਕਾਰੀ ਮੁਤਾਬਿਕ ਉਸ ਨੇ ਲੌਕਡਾਊਨ ਵੇਲੇ ਵੀ ਆਪਣੇ ਘਰ ਦੀ ਛੱਤ ’ਤੇ 33 ਘੰਟੇ ਲਗਾਤਾਰ ਦੌੜ ਲਾਕੇ 222 ਕਿਲੋਮੀਟਰ ਦਾ ਰਿਕਾਰਡ ਕਾਇਮ ਕੀਤਾ ਸੀ। ਇਸ ਦੌਰਾਨ ਗੱਲਬਾਤ ਕਰਦਿਆਂ ਉਸ ਨੇ ਨੌਜਵਾਨ ਪੀੜ੍ਹੀ ਨੂੰ ਪੌਸ਼ਟਿਕ ਅਹਾਰ ਲੈਣ ਦਾ ਸੁਨੇਹਾ ਦਿੱਤਾ।

ਉਸ ਨੇ ਕਿਹਾ ਕਿ ਇਹ ਜ਼ਰੂਰੀ ਨਹੀਂ ਕਿ ‍ਫਿਟਨੈੱਸ ਲਈ ਜਿਮ ਹੀ ਜਾਇਆ ਜਾਵੇ ਬਲਕਿ ਘਰ ਵਿੱਚ ਰਹਿ ਕੇ ਵੀ ਆਪਣੇ ਆਪ ਨੂੰ ਸਿਹਤਮੰਦ ਰੱਖਿਆ ਜਾ ਸਕਦਾ ਹੈ। ਇਸ ਮੌਕੇ ਉਸ ਨੇ ਇਸ ਪ੍ਰਾਪਤੀ ਲਈ ਆਪਣੀ ਪਤਨੀ ਕਨਿਕਾ ਮਾਨਕਟਾਲਾ ਦਾ ਵੀ ਧੰਨਵਾਦ ਕੀਤਾ। ਜਿਸ ਨੇ ਹਮੇਸ਼ਾ ਉਸ ਦਾ ਇਹ ਮੁਕਾਮ ਹਾਸਲ ਕਰਨ ਵਿੱਚ ਹੌਸਲਾ ਵਧਾਇਆ ਹੈ।

Author