ਕੇਜਰੀਵਾਲ ਸਰਕਾਰ ਨੇ ਕੋਰੋਨਾ ਮਹਾਂਮਾਰੀ ਦੌਰਾਨ ਜਾਨਾਂ ਗੁਆਉਣ ਵਾਲਿਆਂ ਦੇ ਪਰਿਵਾਰਾਂ ਬਾਰੇ ਇੱਕ ਵੱਡਾ ਐਲਾਨ ਕੀਤਾ ਹੈ। ਦਿੱਲੀ ਕੈਬਨਿਟ ਨੇ ਕੋਰੋਨਾ ਕਾਰਨ ਆਪਣੀ ਜਾਨ ਗੁਆਉਣ ਵਾਲਿਆਂ ਦੇ ਪਰਿਵਾਰਾਂ ਨੂੰ ‘ਮੁੱਖ ਮੰਤਰੀ ਕੋਵਿਡ -19 ਪਰਿਵਾਰਕ ਵਿੱਤੀ ਸਹਾਇਤਾ ਯੋਜਨਾ’ ਰਾਹੀਂ ਵਿੱਤੀ ਸਹਾਇਤਾ ਦੇਣ ਦਾ ਫੈਸਲਾ ਕੀਤਾ ਹੈ।

ਦਿੱਲੀ ਕੈਬਨਿਟ ਨੇ ਇਸ ਬਾਰੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਨੋਟੀਫਿਕੇਸ਼ਨ ਦੇ ਅਨੁਸਾਰ, ‘ਇਸ ਯੋਜਨਾ ਨੂੰ ਲਾਗੂ ਕਰਨ ਲਈ ਮਾਲ ਵਿਭਾਗ ਨੇ ਸਾਰੇ ਐਸ.ਡੀ.ਐਮਜ਼ ਦੇ ਅਧੀਨ 100 ਅਧਿਕਾਰੀਆਂ ਦੀ ਟੀਮ ਗਠਿਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਹ ਟੀਮ ਮੁੱਖ ਮੰਤਰੀ ਕੋਵਿਡ -19 ਪਰਿਵਾਰਕ ਵਿੱਤੀ ਸਹਾਇਤਾ ਯੋਜਨਾ ਦੇ ਲਾਭਪਾਤਰੀਆਂ ਦੇ ਦਿੱਤੇ ਪਤੇ ‘ਤੇ ਜਾ ਕੇ ਜਾਣਕਾਰੀ ਦੀ ਤਸਦੀਕ ਕਰਨ ਅਤੇ ਬਿਨੈ ਪੱਤਰ ਜਮ੍ਹਾ ਕਰਨ ਵਿਚ ਸਹਾਇਤਾ ਕਰੇਗੀ।

 

ਇਸ ਸੰਬੰਧੀ ਬਣਾਈ ਇਸ ਟੀਮ ਦੇ ਤਿੰਨ ਮੁੱਖ ਕੰਮ ਹੋਣਗੇ। ਪਹਿਲਾਂ ਬਿਨੈ-ਪੱਤਰ ਵਿਚ ਦਿੱਤੇ ਗਏ ਵੇਰਵਿਆਂ ਦੀ ਜਾਂਚ ਕਰਨੀ, ਦੂਜਾ ਸਹੀ ਮਾਮਲਿਆਂ ਵਿਚ ਜੇ ਮੌਤ ਦੇ ਸਰਟੀਫਿਕੇਟ ਅਤੇ ਹਸਪਤਾਲ ਦੀ ਰਿਪੋਰਟ ਵਰਗੇ ਕੋਈ ਦਸਤਾਵੇਜ਼ ਨਹੀਂ ਹਨ, ਤਾਂ ਉਨ੍ਹਾਂ ਨੂੰ ਤਿਆਰ ਕਰਨ ਦੀ ਸਲਾਹ ਦੇਣਾ। ਤੀਜਾ, 25 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਬਾਰੇ ਜਾਣਕਾਰੀ ਇਕੱਠੀ ਕਰਨਾ ਤਾਂ ਜੋ ਉਨ੍ਹਾਂ ਨੂੰ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਦੀ ਰਕਮ ਦਾ ਫੈਸਲਾ ਕੀਤਾ ਜਾ ਸਕੇ।

ਕੇਜਰੀਵਾਲ ਸਰਕਾਰ ਸਰਕਾਰ ਕੋਰੋਨਾ ਕਾਰਨ ਆਪਣੀ ਜਾਨ ਗਵਾਉਣ ਵਾਲੇ ਹਰੇਕ ਵਿਅਕਤੀ ਦੇ ਪਰਿਵਾਰ ਨੂੰ 50,000 ਰੁਪਏ ਮੁਆਵਜ਼ਾ ਦੇਵੇਗੀ। ਇਸ ਲਈ ਇਸ ਸੰਬੰਧੀ ਅਰਜ਼ੀ ਦਿੱਲੀ ਸਰਕਾਰ ਦੇ ਮਾਲ ਵਿਭਾਗ ਵਿੱਚ ਦੇਣੀ ਪਵੇਗੀ। ਜੇ ਕਿਸੇ ਪਰਿਵਾਰ ਦਾ ਕਮਾਈ ਕਰਨ ਵਾਲਾ ਮੁਖੀ ਨਹੀਂ ਰਿਹਾ ਤਾਂ ਸਹਾਇਤਾ ਲਈ ਵੱਖਰੇ ਮਾਪਦੰਡ ਨਿਰਧਾਰਤ ਕੀਤੇ ਗਏ ਹਨ।