ਚੰਡੀਗੜ੍ਹ : ਕਿਸਾਨੀ ਅੰਦੋਲਨ ਦੇ ਹੱਕ ‘ਚ ਅੱਜ ਨਵਜੋਤ ਸਿੰਘ ਸਿੱਧੂ ਨੇ ਆਪਣੇ ਘਰ ਉੱਤੇ ਕਾਲਾ ਝੰਡਾ ਲਹਿਰਾਇਆ ਹੈ। ਅੰਮ੍ਰਿਤਸਰ ‘ਚ ਸਿੱਧੂ ਦੀ ਧੀ ਰਾਬਿਆ ਨੇ ਝੰਡੇ ਨੂੰ ਲਗਾਇਆ।

ਦੱਸ ਦਈਏ ਕਿ ਸਿੱਧੂ ਨੇ ਕੱਲ੍ਹ ਹੀ ਐਲਾਨ ਕੀਤਾ ਸੀ ਕਿ ਕੱਲ੍ਹ ਸਵੇਰੇ ਉਹ ਆਪਣੇ ਦੋਵੇਂ ਘਰਾਂ (ਅਮ੍ਰਿਤਸਰ ਅਤੇ ਪਟਿਆਲਾ) ਵਿੱਚ ਕਿਸਾਨੀ ਅੰਦੋਲਨ ਦੇ ਸਮਰਥਨ ‘ਚ ਕਾਲਾ ਝੰਡਾ ਲਹਿਰਾਉਣਗੇ। ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ ਜਿਸ ਵਿੱਚ ਉਹ ਆਪਣੀ ਪਤਨੀ ਸਾਬਕਾ ਐਮਐਲਏ ਨਵਜੋਤ ਕੌਰ ਸਿੱਧੂ ਦੇ ਨਾਲ ਆਪਣੇ ਘਰ ਦੀ ਛੱਤ ਤੇ ਕਾਲੇ ਝੰਡੇ ਲਗਾ ਰਹੇ ਹਨ।