ਗੁਰਦਾਸਪੁਰ : ਅਵਤਾਰ ਸਿੰਘ

ਗੁਰਦਾਸਪੁਰ ਵਿੱਚ ਨਜਾਇਜ਼ ਸੰਬੰਦਾਂ ਦੇ ਚਲਦਿਆਂ ਇਕ ਕਲਯੁੱਗੀ ਮਾਂ ਵਲੋਂ ਪ੍ਰੇਮੀ ਨਾਲ ਮਿਲ ਕੇ ਆਪਣੇ ਹੀ 26 ਸਾਲਾਂ ਪੁੱਤ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਸ ਦਈਏ ਕਿ ਬੀਤੇ ਦਿਨੀਂ ਗੁਰਦਾਸਪੁਰ ਦੇ ਪਿੰਡ ਝੰਡਾਂ ਗੁਜਰਾਂ ਵਿੱਚ ਇਕ ਅੱਧ ਸੜੀ ਲਾਸ਼ ਮਿਲੀ ਸੀ।ਜਿਸ ਤੋਂ ਬਾਅਦ ਪੂਰੇ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਹੋ ਗਿਆ ਹੈ ਅਤੇ ਪੁਲਿਸ ਵੱਲੋਂ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਗਈ।ਇਸ ਕਤਲ ਲਈ ਮ੍ਰਿਤਕ ਦੀ ਮਾਂ ਅਤੇ ਉਸਦੇ ਪ੍ਰੇਮੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਸ ਸੰਬੰਧੀ ਗੁਰਦਾਸਪੁਰ ਵਿੱਚ ਪ੍ਰੈਸ਼ ਕਾਨਫਰੰਸ ਕਰਦਿਆਂ ਐਸ.ਐਸ.ਪੀ ਗੁਰਦਾਸਪੁਰ ਨਾਨਕ ਸਿੰਘ ਨੇ ਦੱਸਿਆ ਕਿ ਗੁਰਦਾਸਪੁਰ ਦੇ ਪਿੰਡ ਝੰਡਾਂ ਗੁਜਰਾਂ ਵਿੱਚ ਇਕ ਅੱਧ ਸੜੀ ਲਾਸ਼ ਮਿਲੀ ਸੀ। ਜਿਸਤੋਂ ਬਾਅਦ ਥਾਣਾ ਕਾਹਨੂੰਵਾਨ ਦੀ ਪੁਲਿਸ ਅਤੇ ਡੀਐਸਪੀ ਰਾਜੇਸ਼ ਕੱਕੜ ਦੀ ਅਗਵਾਈ ਹੇਠ ਟੀਮ ਦਾ ਗਠਨ ਕਰ ਜਾਂਚ ਕੀਤੀ ਜਾ ਰਹੀ ਸੀ ।

ਜਾਂਚ ਵਿੱਚ ਸਾਹਮਣੇ ਆਇਆ ਕਿ ਮਰਨ ਵਾਲੇ ਵਿਅਕਤੀ ਦਾ ਨਾਮ ਰਨਦੀਪ ਸਿੰਘ ਹੈ ।ਜਿਸਦੀ ਉਮਰ 26 ਸਾਲ ਹੈ ਅਤੇ ਬਲਵੰਡਾ ਦਾ ਰਹਿਣ ਵਾਲਾ ਹੈ। ਜਦ ਇਸ ਮਾਮਲੇ ਸੰਬੰਧੀ ਪਰਿਵਾਰਕ ਮੈਬਰਾਂ ਨਾਲ ਗੱਲਬਾਤ ਕੀਤੀ ਗਈ ,ਤਾਂ ਤਫਤੀਸ਼ ਵਿੱਚ ਪਤਾ ਲੱਗਾ ਕਿ ਮ੍ਰਿਤਕ ਦੀ ਮਾਤਾ ਰੁਪਿੰਦਰਜੀਤ ਕੌਰ ਨੇ ਆਪਣੇ ਪ੍ਰੇਮੀ ਸੁਖਵਿੰਦਰ ਸਿੰਘ ਅਤੇ ਉਸਦੇ ਸਾਥੀ ਗੁਰਜੀਤ ਸਿੰਘ ਨਾਲ ਮਿਲ ਕੇ ਆਪਣੇ 26 ਸਾਲਾਂ ਪੁੱਤਰ ਦਾ ਕਤਲ ਕੀਤਾ ਹੈ ।ਕਿਉਂਕਿ ਮ੍ਰਿਤਕ ਦੀ ਮਾਤਾ ਰੁਪਿੰਦਰਜੀਤ ਕੌਰ ਦੇ ਸੁਖਵਿੰਦਰ ਸਿੰਘ ਨਾਲ ਨਜਾਇਜ਼ ਸੰਬੰਧ ਸ਼ਨ ਅਤੇ ਉਸਦਾ ਪੁੱਤਰ ਉਸਨੂੰ ਰੋਕਦਾ ਸੀ।

ਜਿਸ ਕਾਰਨ ਮ੍ਰਿਤਕ ਦੀ ਮਾਂ ਨੇ ਉਸਨੂੰ ਰਸਤੇ ਵਿਚੋਂ ਹਟਾਉਣ ਲਈ ਆਪਣੇ ਪ੍ਰੇਮੀ ਸੁਖਵਿੰਦਰ ਸਿੰਘ ਅਤੇ ਉਸਦੇ ਸਾਥੀ ਗੁਰਜੀਤ ਸਿੰਘ ਨਾਲ ਮਿਲ ਕੇ ਉਸਦਾ ਕਤਲ ਕਰ ਦਿੱਤਾ। ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਲਾਸ਼ ਨੂੰ ਡਰੇਨ ਵਿਚ ਸੁੱਟ ਕੇ ਸਾੜਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਕਿਹਾ ਕਿ ਮ੍ਰਿਤਕ ਦੀ ਮਾਤਾ ਅਤੇ ਉਸਦੇ ਪ੍ਰੇਮੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸਦਾ ਸਾਥੀ ਅਜੇ ਫਰਾਰ ਹੈ। ਜਿਸਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

LEAVE A REPLY

Please enter your comment!
Please enter your name here