ਪਾਕਿਸਤਾਨ : ਨਿੱਜੀ ਟੀਵੀ ਚੈਨਲ ਤੇ ਇਮਰਾਨ ਖਾਨ ਦੀ ਪਾਰਟੀ ਦੀ ਲੀਡਰ ਫਿਰਦੌਸ ਅਸ਼ਿਕ ਅਵਾਨ ਨੇ ਵਿਰੋਧੀ ਪੀਪੀਪੀ ਐਮਐਨਏ ਦੇ ਸੰਸਦ ਮੈਂਬਰ ਕਾਦਿਰ ਮੰਦੋਖੇਲ ਦੇ ਥੱਪੜ ਜੜ੍ਹ ਦਿੱਤਾ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਦਰਅਸਲ ਫਿਰਦੌਸ ਅਸ਼ਿਕ ਤੇ ਕਾਦਿਰ ਦੇ ‘ਚ ਪਾਕਿਸਤਾਨ ਦੇ ਭ੍ਰਿਸ਼ਟਾਚਾਰ ਦੇ ਮੁੱਦੇ ‘ਤੇ ਬਹਿਸ ਚੱਲ ਰਹੀ ਸੀ। ਕਾਦਿਰ ਲਗਾਤਾਰ ਫਿਰਦੌਸ ਦੀ ਪਾਰਟੀ ‘ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾ ਰਿਹਾ ਸੀ। ਫਿਰਦੌਸ ਉਨ੍ਹਾਂ ਨੂੰ ਇਨ੍ਹਾਂ ਇਲਜ਼ਾਮਾਂ ਦੇ ਸਬੂਤ ਪੇਸ਼ ਕਰਨ ਲਈ ਕਹਿ ਰਹੀ ਸੀ। ਵਾਇਰਲ ਵੀਡੀਓ ਦੇਖ ਕੇ ਲੱਗਦਾ ਹੈ ਕਿ ਇਨ੍ਹਾ ਇਲਜ਼ਾਮਾਂ ਤੋਂ ਫਿਰਦੌਸ ਭੜਕ ਗਈ ਸੀ। ਇਸ ਦਰਮਿਆਨ ਗਾਲੀ ਗਲੋਚ ਵੀ ਹੋਈ। ਫਿਰ ਅਚਾਨਕ ਫਿਰਦੌਸ ਨੇ ਕਾਦਿਰ ਮੰਦਾਖੇਲ ਦੇ ਥੱਪੜ ਮਾਰ ਦਿੱਤਾ। ਇਹ ਸਭ ਵਾਇਰਲ ਵੀਡੀਓ ‘ਚ ਸਾਫ ਦਿਖਾਈ ਦੇ ਰਿਹਾ ਹੈ।

Author