ਆਲੀਆ ਭੱਟ ਦੀ ਫਿਲਮ ‘ਗੰਗੂਬਾਈ ਕਾਠਿਆਵਾੜੀ’ ਦੀ ਸ਼ੂਟਿੰਗ ਹੋਈ ਪੂਰੀ

0
22

ਆਲੀਆ ਭੱਟ ਦੀ ਫ਼ਿਲਮ ਗੰਗੂਬਾਈ ਕਾਠਿਆਵਾੜੀ ਦੀ ਸ਼ੂਟਿੰਗ ਪੂਰੀ ਹੋ ਗਈ ਹੈ। ਫਿਲਮ ਦਾ ਇਕ ਗਾਣਾ ਅਤੇ ਇਕ ਛੋਟਾ ਜਿਹਾ ਹਿੱਸਾ ਸੀ ਜਿਸ ਦੀ ਸ਼ੂਟਿੰਗ ਹੁਣ ਕੀਤੀ ਗਈ ਹੈ। ਇਹ ਜਾਣਕਾਰੀ ਖੁਦ ਅਦਾਕਾਰਾ ਆਲੀਆ ਭੱਟ ਨੇ ਦਿੱਤੀ ਹੈ, ਜੋ ਇਸ ਫਿਲਮ ਵਿਚ ਮੁੱਖ ਭੂਮਿਕਾ ਨਿਭਾਅ ਰਹੀ ਹੈ।

ਆਲੀਆ ਭੱਟ ਨੇ ਆਪਣੇ ਇੰਸਟਾਗ੍ਰਾਮ ‘ਤੇ ਇਸ ਫਿਲਮ ਦੀਆਂ ਤਸਵੀਰਾਂ ਸ਼ੇਅਰ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਆਲੀਆ ਨੇ , ‘ਅਸੀਂ 8 ਦਸੰਬਰ 2019 ਨੂੰ ਗੰਗੂਬਾਈ ਦੀ ਸ਼ੂਟਿੰਗ ਸ਼ੁਰੂ ਕੀਤੀ ਸੀ, ਅਤੇ ਅਸੀਂ 2 ਸਾਲਾਂ ਬਾਅਦ ਫਿਲਮ ਨੂੰ ਖਤਮ ਕੀਤਾ ਸੀ। ਫਿਲਮ ਬਹੁਤ ਸਾਰੀਆਂ ਮੁਸੀਬਤਾਂ ਵਿੱਚੋਂ ਲੰਘੀ ਹੈ। ਫਿਰ ਵੀ ਅਸੀਂ ਹਿੰਮਤ ਨਹੀਂ ਹਾਰੀ। ਆਲੀਆ ਭੱਟ ਦੇ ਕੋਰੋਨਾ ਪੌਜ਼ਟਿਵ ਹੋਣ ਤੋਂ ਬਾਅਦ ਫਿਲਮ ਦੀ ਸ਼ੂਟਿੰਗ ‘ਤੇ ਬਰੇਕ ਲਗਾ ਦਿੱਤੀ ਗਈ ਸੀ ਅਤੇ ਫਿਰ ਕੋਰੋਨਾ ਦੀ ਦੂਸਰੀ ਲਹਿਰ ਕਾਰਨ ਸ਼ੂਟਿੰਗ ਰੋਕ ਦਿੱਤੀ ਗਈ ਸੀ। ਪਰ ਫਿਲਮ ਅੰਤ ਵਿੱਚ ਪੂਰੀ ਹੋ ਗਈ ਹੈ।

ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਦੀ ਫਿਲਮ ‘ਗੰਗੂਬਾਈ ਕਾਠਿਆਵਾੜੀ’ ਮੁੰਬਈ ਦੀ ਮਾਫੀਆ ਰਾਣੀ ਗੰਗੂਬਾਈ ਕਾਠਿਆਵਾੜੀ ‘ਤੇ ਅਧਾਰਤ ਹੈ, ਜੋ ਪਹਿਲਾਂ ਸੈਕਸ ਵਰਕਰ ਸੀ ਅਤੇ ਬਾਅਦ ਵਿਚ ਅੰਡਰਵਰਲਡ ਡਾਨ ਬਣ ਗਈ। ਇਹ ਫਿਲਮ ਲੇਖਕ ਹੁਸੈਨ ਜ਼ੈਦੀ ਦੀ ਕਿਤਾਬ ‘ਮਾਫੀਆ ਕੁਈਨਜ਼ ਆਫ ਮੁੰਬਈ’ ‘ਤੇ ਅਧਾਰਤ ਹੈ। ਇਸ ਫਿਲਮ ਦੇ ਪਹਿਲੇ ਪੋਸਟਰ ‘ਚ ਆਲੀਆ ਦਾ ਲੁੱਕ ਕਾਫੀ ਜ਼ਬਰਦਸਤ ਸੀ। ਇਸ ਫ਼ਿਲਮ ਦੀ ਸ਼ੂਟਿੰਗ ਦੌਰਾਨ ਆਲੀਆ ਨੇ ਕੋਰੋਨਾ ਵਾਇਰਸ ਨੂੰ ਮਾਤ ਪਾ ਕੇ ਫਿਰ ਤੋਂ ਆਪਣੀ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ।

ਗੰਗੂਬਾਈ ਕਾਠਿਆਵਾੜੀ ਮੁੰਬਈ ਦੀ ਇੱਕ ਮਸ਼ਹੂਰ ਕੋਠੇਵਾਲੀ ਸੀ, ਜਿਸ ਨੂੰ ਉਸਦੇ ਪਤੀ ਨੇ ਸਿਰਫ 500 ਰੁਪਏ ਵਿੱਚ ਵੇਚ ਦਿਤਾ ਸੀ। ਇਸ ਫਿਲਮ ਵਿਚ ਗੰਗੂਬਾਈ ਦੇ ਜੀਵਨ ਦੇ ਸੰਘਰਸ਼ਾਂ ਨੂੰ ਦਰਸਾਇਆ ਗਿਆ ਹੈ ਕਿ ਕਿਵੇਂ ਉਸ ਦੀ ਛੋਟੀ ਉਮਰ ਵਿਚ ਵਿਆਹ ਹੋਇਆ ਸੀ । ਸੰਜੇ ਲੀਲਾ ਭੰਸਾਲੀ ਲੰਬੇ ਸਮੇਂ ਤੋਂ ਇਸ ਕਿਰਦਾਰ ‘ਤੇ ਫਿਲਮ ਬਣਾਉਣਾ ਚਾਹੁੰਦੇ ਸਨ।

ਸੰਜੇ ਲੀਲਾ ਭੰਸਾਲੀ ਸ਼ੂਟਿੰਗ ਖਤਮ ਹੋਣ ਤੋਂ ਬਾਅਦ ਹੁਣ ਆਰਾਮ ਨਹੀਂ ਕਰਨਗੇ। ਸੰਜੇ ਇਸ ਸੈੱਟ ‘ਤੇ ਆਪਣੀ ਆਉਣ ਵਾਲੀ ਵੈੱਬ ਸੀਰੀਜ਼’ ਹੀਰਾ ਮੰਡੀ ‘ਦੀ ਸ਼ੂਟਿੰਗ ਸ਼ੁਰੂ ਕਰਨ ਜਾ ਰਹੇ ਹਨ। ‘ਹੀਰਾ ਮੰਡੀ’ ਦੀ ਸ਼ੂਟਿੰਗ ਸਾਰੇ ਨਿਯਮਾਂ ਦੀ ਪਾਲਣਾ ਕਰਦਿਆਂ ਸ਼ੁਰੂ ਕੀਤੀ ਜਾਵੇਗੀ।

 

 

LEAVE A REPLY

Please enter your comment!
Please enter your name here