ਨਵੀਂ ਦਿੱਲੀ : ਦਿੱਲੀ ਵਿੱਚ ਆਕਸੀਜਨ ਦੀ ਮੰਗ ‘ਤੇ ਸੁਪਰੀਮ ਕੋਰਟ ਵੱਲੋਂ ਨਿਯੁਕਤ ਇੱਕ ਕਮੇਟੀ ਦੀ ਰਿਪੋਰਟ ਤੇ ਵਿਵਾਦ ਤੋਂ ਬਾਅਦ ਅੱਗੇ ਵਧਣ ਦੀ ਅਪੀਲ ਕਰਦੇ ਹੋਏ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਹਰ ਕਿਸੇ ਨਾਲ ਮਿਲਕੇ ਕੰਮ ਕਰਨ ਦਾ ਐਲਾਨ ਕੀਤਾ, ਤਾਂਕਿ ਕੋਵਿਡ – 19 ਦੀ ਅਗਲੀ ਲਹਿਰ ‘ਚ ਆਕਸੀਜਨ ਦੀ ਘਾਟ ਨਾ ਹੋਵੇ।

ਕੇਜਰੀਵਾਲ ਨੇ ਟਵੀਟ ਕੀਤਾ, ‘‘ਆਕਸੀਜਨ ‘ਤੇ ਤੁਹਾਡੀ ਲੜਾਈ ਖ਼ਤਮ ਹੋ ਗਈ ਤਾਂ ਥੋੜ੍ਹਾ ਕੰਮ ਕਰ ਲਈਏ? ਆਓ ਜੀ ਮਿਲਕੇ ਅਜਿਹੀ ਵਿਵਸਥਾ ਬਣਾਉਂਦੇ ਹਾਂ ਕਿ ਤੀਜੀ ਲਹਿਰ ਵਿੱਚ ਕਿਸੇ ਨੂੰ ਆਕਸੀਜਨ ਦੀ ਕਮੀ ਨਾ ਹੋਵੇ। ਦੂਜੀ ਲਹਿਰ ਵਿੱਚ ਲੋਕਾਂ ਨੂੰ ਆਕਸੀਜਨ ਦੀ ਬਹੁਤ ਕਮੀ ਹੋਈ। ਹੁਣ ਤੀਜੀ ਲਹਿਰ ‘ਚ ਅਜਿਹਾ ਨਾ ਹੋਵੇ। ਆਪਸ ਵਿੱਚ ਲੜਾਂਗੇ ਤਾਂ ਕੋਰੋਨਾ ਜਿੱਤ ਜਾਵੇਗਾ। ਮਿਲਕੇ ਲੜਾਂਗੇ ਤਾਂ ਦੇਸ਼ ਜੀਤੇਗਾ।’’