ਅੱਜ ਵਿਸ਼ਵ ਯੋਗ ਦਿਵਸ ’ਤੇ ਜਾਣੋ ਯੋਗ ਦੀ ਮਹੱਤਤਾ

0
47

ਯੋਗਾ ਸਾਡੀ ਮਹਾਨ ਪੁਰਾਤਨ ਤਹਿਜੀਬ ਦਾ ਅੰਗ ਹੈ। ਇਹ ਸਰੀਰਕ ਕਸਰਤ ਨਾ ਹੋ ਕੇ ਇਕ ਸਰੀਰਕ ਅਭਿਆਸ ਹੈ, ਜੋ ਸਰੀਰ ਨੂੰ ਤਰੋਤਾਜ਼ਾ ਤੇ ਤੰਦਰੁਸਤ ਰੱਖਦਾ ਹੈ। ਮਨ ਨੂੰ ਸ਼ਾਂਤੀ, ਚੈਨ ਤੇ ਤਾਕਤ ਪ੍ਰਦਾਨ ਕਰਦਾ ਹੈ। ਇਸ ਤੋਂ ਅਗਾਂਹ ਆਤਮਿਕ ਬਲ ਤੇ ਇਕਾਗਰਤਾ ਬਖ਼ਸ਼ਦਾ ਹੈ। ਇਹ ਸਾਡੇ ਸਰੀਰ ਨੂੰ ਬਿਮਾਰੀਆਂ ਨਾਲ ਲੜਨ ਦੀ ਤਾਕਤ ਦਿੰਦਾ ਹੈ।

ਬਹੁਤ ਸਾਰੇ ਭਾਰਤੀਆਂ ਦਾ ਰੋਜ਼ਾਨਾ ਜੀਵਨ ਦਾ ਆਰੰਭ ਵੱਖ-ਵੱਖ ਯੋਗਿਕ ਆਸਣਾਂ ਤੇ ਕਿਰਿਆਵਾਂ ਕਰਨ ਨਾਲ ਹੁੰਦਾ ਹੈ। ਸੂਰਜ ਨੂੰ ਧਰਤੀ ਦਾ ਪਾਲਣਹਾਰ ਤੇ ਦੇਵਤਾ ਸਮਝਿਆ ਜਾਂਦਾ ਹੈ। ਸਵੇਰੇ ‘ਸੂਰਜ ਨਮਸਕਾਰ’ ਕਰਨ ਵਾਲੀ ਕਿਰਿਆ ਵੀ ਯੋਗਾ ਦਾ ਇਕ ਅੰਗ ਹੈ ਤੇ ਕਈ ਭਾਰਤੀ ਲੋਕ ‘ਸੂਰਜ ਨਮਸਕਾਰ’ ਤੇ ਪ੍ਰਾਣਾਯਾਮ ਦੀਆਂ ਕਿਰਿਆਵਾਂ ਕਰ ਕੇ ਆਪਣੀ ਰੋਜ਼ਾਨਾ ਜੀਵਨ ਦੀ ਸ਼ੁਰੂਆਤ ਕਰਦੇ ਹਨ। ਯੋਗਾ ਦੇ ਮਹਤੱਵ ਤੇ ਪ੍ਰਭਾਵ ਤੋਂ ਅਸੀਂ ਭਾਰਤੀ ਲੋਕ ਕਈ ਸਦੀਆਂ ਤੋਂ ਵਾਕਿਫ਼ ਹਾਂ।

ਕੁਝ ਯੋਗਾਚਾਰੀ ਯੋਗਾ ਦੀ ਪਰਿਭਾਸ਼ਾ ਕਰਦੇ ਹੋਏ ਆਖਦੇ ਹਨ ਕਿ ਤਨ ਤੇ ਮਨ ਦੇ ਮੇਲ ਨੂੰ ‘ਯੋਗ’ ਕਿਹਾ ਜਾਂਦਾ ਹੈ। ਸਾਡੇ ਰਿਸ਼ੀਆਂ, ਮੁਨੀਆਂ ਤੇ ਯੋਗੀਆਂ ਨੇ ਯੋਗਾ ਨੂੰ ਤਨ, ਮਨ ਤੇ ਆਤਮਾ ਨੂੰ ਆਪਸ ਵਿਚ ਜੋੜਨ ਵਾਲਾ ਅਧਿਆਤਮਕ ਭਾਵ ਰੂਹਾਨੀ ਰਸਤਾ ਦੱਸਿਆ ਹੈ। ਕਈ ਚਿੰਤਕ ਤੇ ਦਾਰਸ਼ਨਿਕ ਆਤਮਾ ਤੇ ਮਨ ਨੂੰ ਇਕ ਹੀ ਮੰਨਦੇ ਹਨ। ਰੋਜ਼ਾਨਾ ਯੋਗਾ ਕਰਨ ਨਾਲ ਸਾਡੀਆਂ ਸਰੀਰਕ, ਮਾਨਸਿਕ ਤੇ ਆਤਮਿਕ ਯੋਗਤਾਵਾਂ ’ਚ ਵਾਧਾ ਹੁੰਦਾ ਹੈ।

LEAVE A REPLY

Please enter your comment!
Please enter your name here