ਅਮਰੀਕਾ ਨਾਲ ਲੱਗਦੇ ਬਾਰਡਰਾਂ ਨੂੰ ਬੰਦ ਰੱਖਣ ਦਾ ਫੈਸਲਾ

0
39

ਅਮਰੀਕਾ : ਅਮਰੀਕਾ ਦੇ ਨਾਲ ਲਗਦੀਆਂ ਸਰਹੱਦਾਂ ਮੈਕਸੀਕੋ ਅਤੇ ਕੈਨੇਡਾ ਨੂੰ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਘੱਟੋ ਘੱਟ ਇੱਕ ਹੋਰ ਮਹੀਨੇ ਲਈ ਸਾਰੀਆਂ ਗੈਰ-ਜ਼ਰੂਰੀ ਯਾਤਰਾਵਾਂ ਲਈ ਬੰਦ ਰੱਖਿਆ ਜਾਵੇਗਾ। ਮਾਰਚ 2020 ਤੋਂ ਲਾਗੂ ਇਹਨਾਂ ਪਾਬੰਦੀਆਂ ‘ਚ ਵਾਧੇ ਦੀ ਘੋਸ਼ਣਾ ਹੋਮਲੈਂਡ ਸਿਕਿਓਰਿਟੀ ਵਿਭਾਗ (ਡੀ ਐੱਚ ਐੱਸ) ਨੇ ਟਵਿੱਟਰ ‘ਤੇ ਕੀਤੀ। ਡੀ ਐੱਚ ਐੱਸ ਨੇ ਐਲਾਨ ਕਰਦੇ ਹੋਏ ਕਿਹਾ ਕਿ ਕੋਵਿਡ-19 ਦੇ ਫੈਲਣ ਨੂੰ ਘਟਾਉਣ ਲਈ, ਅਮਰੀਕਾ 21 ਜੁਲਾਈ ਤੱਕ ਗੈਰ ਜ਼ਰੂਰੀ ਯਾਤਰਾ ਸੰਬੰਧੀ ਕੈਨੇਡਾ ਅਤੇ ਮੈਕਸੀਕੋ ਬਾਰਡਰ ਨਾਲ ਪਾਬੰਦੀਆਂ ਨੂੰ ਵਧਾ ਰਿਹਾ ਹੈ, ਜਦਕਿ ਜ਼ਰੂਰੀ ਵਪਾਰ ਅਤੇ ਯਾਤਰਾ ਲਈ ਪਹੁੰਚ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।

ਇਸ ਤੋਂ ਇਲਾਵਾ ਏਜੰਸੀ ਅਨੁਸਾਰ ਅਮਰੀਕੀ ਅਧਿਕਾਰੀ ਦੋਵੇਂ ਸਰਹੱਦੀ ਦੇਸ਼ਾਂ ਦੇ ਅਧਿਕਾਰੀਆਂ ਨਾਲ ਦੁਬਾਰਾ ਸਰਹੱਦੀ ਰਣਨੀਤੀਆਂ ਬਾਰੇ ਵਿਚਾਰ ਵਟਾਂਦਰਾ ਕਰ ਰਹੇ ਹਨ। ਪਿਛਲੇ ਹਫਤੇ, ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਕਿਹਾ ਸੀ ਕਿ 75% ਕੈਨੇਡੀਅਨਾਂ ਨੂੰ ਕੋਰੋਨਾ ਵਾਇਰਸ ਟੀਕੇ ਦੀ ਪਹਿਲੀ ਅਤੇ 20 ਪ੍ਰਤੀਸ਼ਤ ਲੋਕਾਂ ਨੂੰ ਪੂਰੀ ਖੁਰਾਕ ਮਿਲਣ ਤੱਕ ਸਰਹੱਦ ਬੰਦ ਰਹੇਗੀ।

LEAVE A REPLY

Please enter your comment!
Please enter your name here