ਅਫਰੀਕਾ ‘ਚ ਮਿਲਿਆ ਦੁਨੀਆ ਦਾ ਸਭ ਤੋਂ ਵੱਡਾ ‘ਹੀਰਾ’

0
22

ਅਫਰੀਕਾ ‘ਚ ਕਈ ਅਨਮੋਲ ਖਜ਼ਾਨੇ ਪਾਏ ਗਏ ਹਨ। ਇੱਕ ਵਾਰ ਫਿਰ ਇਕ ਅਨਮੋਲ ਖਜ਼ਾਨਾ ਅਫਰੀਕੀ ਦੇਸ਼ ਬੋਤਸਵਾਨਾ ਨੂੰ ਮਿਲਿਆ ਹੈ। ਬੋਤਸਵਾਨਾ ਵਿਚ ਖੋਦਾਈ ਦੌਰਾਨ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਹੀਰਾ ਮਿਲਿਆ ਹੈ। ਇਸ਼ ਹੀਰੇ ਦੀ ਖੋਜ ਕਰਨ ਵਾਲੀ ਕੰਪਨੀ ਦੇਬਸਵਾਨਾ ਨੇ ਕਿਹਾ ਕਿ ਇਹ ਅਦਭੁੱਤ ਹੀਰਾ 1,098 ਕੈਰੇਟ ਦਾ ਹੈ। ਬੀਤੀ 1 ਜੂਨ ਨੂੰ ਇਹ ਹੀਰਾ ਦੇਸ਼ ਦਾ ਰਾਸ਼ਟਰਪਤੀ ਮੋਕਗਵੇਤਸੀ ਨੂੰ ਦਿਖਾਇਆ ਗਿਆ।

ਦੇਬਸਵਾਨਾ ਦੀ ਪ੍ਰਬੰਧ ਨਿਰਦੇਸ਼ਕ ਲਿਨੇਟ ਆਰਮਸਟ੍ਰਾਂਗ ਨੇ ਕਿਹਾ,”ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ ਦੁਨੀਆ ਵਿਚ ਗੁਣਵੱਤਾ ਦੇ ਆਧਾਰ ‘ਤੇ ਤੀਜਾ ਸਭ ਤੋਂ ਵੱਡਾ ਹੀਰਾ ਹੈ।”ਉਹਨਾਂ ਨੇ ਕਿਹਾ ਕਿ ਇਹ ਦੁਰਲੱਭ ਅਤੇ ਅਸਧਾਰਨ ਪੱਥਰ ਹੀਰਾ ਉਦਯੋਗ ਅਤੇ ਬੋਤਸਵਾਨਾ ਲਈ ਕਾਫੀ ਮਹੱਤਵਪੂਰਨ ਹੈ। ਉਹਨਾਂ ਨੇ ਅੱਗੇ ਕਿਹਾ ਕਿ ਇਹ ਵਿਸ਼ਾਲ ਹੀਰਾ ਸੰਘਰਸ਼ ਕਰ ਰਹੇ ਸਾਡੇ ਦੇਸ਼ ਲਈ ਆਸ ਦੀ ਕਿਰਨ ਹੈ।

ਦੇਵਸਵਾਨਾ ਕੰਪਨੀ ਨੇ ਦੱਸਿਆ ਕਿ ਇਹ ਹੀਰਾ 73 ਮਿਲੀਮੀਟਰ ਲੰਬਾ ਅਤੇ 52 ਮਿਲੀਮੀਟਰ ਚੌੜਾ ਹੈ। ਉਹਨਾਂ ਨੇ ਕਿਹਾ ਕਿ ਸਾਡੇ ਇਤਿਹਾਸ ਵਿਚ ਹੁਣ ਤੱਕ ਦੀ ਇਹ ਸਭ ਤੋਂ ਵੱਡੀ ਖੋਜ ਹੈ। ਦੇਬਸਵਾਨਾ ਕੰਪਨੀ ਨੂੰ ਬੋਤਸਵਾਨਾ ਦੀ ਸਰਕਾਰ ਅਤੇ ਦੁਨੀਆ ਦੀ ਦਿੱਗਜ਼ ਹੀਰਾ ਕੰਪਨੀ ਡੀ ਬੀਅਰਸ ਨੇ ਮਿਲ ਕੇ ਬਣਾਇਆ ਹੈ। ਇਸ ਤੋਂ ਪਹਿਲਾਂ ਸਾਲ 1905 ਵਿਚ ਦੱਖਣੀ ਅਫਰੀਕਾ ਵਿਚ ਦੁਨੀਆ ਦਾ ਸਭ ਤੋਂ ਵੱਡਾ ਹੀਰਾ ਮਿਲਿਆ ਸੀ। ਇਹ ਕਰੀਬ 3106 ਕੈਰੇਟ ਦਾ ਸੀ।

ਦੁਨੀਆ ਦਾ ਦੂਜਾ ਸਭ ਤੋਂ ਵੱਡਾ ਹੀਰਾ ਟੇਨਿਸ ਦੀ ਗੇਂਦ ਦੇ ਆਕਾਰ ਦਾ ਸੀ ਅਤੇ ਇਸ ਨੂੰ ਸਾਲ 2015 ਵਿਚ ਪੂਰਬੀ-ਉੱਤਰੀ ਬੋਤਸਵਾਨਾ ਵਿਚ ਬਰਾਮਦ ਕੀਤਾ ਗਿਆ ਸੀ। ਇਹ ਹੀਰਾ 1109 ਕੈਰੇਟ ਦਾ ਸੀ ਅਤੇ ਇਸ ਨੂੰ ਲੇਸੇਡੀ ਨਾ ਰੋਨਾ ਨਾਮ ਦਿੱਤਾ ਗਿਆ ਸੀ। ਬੋਤਸਵਾਨਾ ਅਫਰੀਕਾ ਦਾ ਚੋਟੀ ਦਾ ਹੀਰਾ ਉਤਪਾਦਕ ਦੇਸ਼ ਹੈ। ਕੋਰੋਨਾ ਵਾਇਰਸ ਸੰਕਟ ਵਿਚਕਾਰ ਇਸ ਹੀਰੇ ਦੇ ਮਿਲਣ ਨਾਲ ਬੋਤਸਵਾਨਾ ਦੀ ਸਰਕਾਰ ਨੂੰ ਵੱਡੀ ਰਾਹਤ ਮਿਲੀ ਹੈ। ਦੇਬਸਵਾਨਾ ਕੰਪਨੀ ਜਿੰਨੇ ਹੀਰੇ ਵੇਚਦੀ ਹੈ ਉਸ ਦਾ 80 ਫੀਸਦੀ ਸਰਕਾਰ ਕੋਲ ਜਾਂਦਾ ਹੈ।

LEAVE A REPLY

Please enter your comment!
Please enter your name here