ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਬਰਸੀ ਤੋਂ ਪਹਿਲਾਂ ਉਸ ਦੀ ਭੈਣ ਵੱਲੋਂ ਕੀਤਾ ਗਿਆ ਇਹ ਐਲਾਨ

0
29

ਨਵੀਂ ਦਿੱਲੀ: ਪਿਛਲੇ ਸਾਲ ਅਦਾਕਾਰ ਸੁਸ਼ਾਤ ਸਿੰਘ ਰਾਜਪੂਤ ਦੀ ਮੌਤ ਹੋ ਗਈ ਸੀ।ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ 14 ਜੂਨ ਨੂੰ ਇਕ ਸਾਲ ਪੂਰਾ ਹੋਵੇਗਾ ਅਤੇ ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਦੇ ਜ਼ਖਮ ਇਕ ਵਾਰ ਫਿਰ ਹਰੇ ਹੋਣਗੇ। ਅਜਿਹੀ ਸਥਿਤੀ ਵਿਚ ਸੁਸ਼ਾਂਤ ਦੀ ਭੈਣ ਸ਼ਵੇਤਾ ਸਿੰਘ ਕੀਰਤੀ ਨੇ ਇਕ ਵਿਸ਼ੇਸ਼ ਫੈਸਲਾ ਲਿਆ ਹੈ।

ਅਗਲੇ ਮਹੀਨੇ ਸ਼ਵੇਤਾ ਦੁਨੀਆ ਤੋਂ ਦੂਰ ਰਹਿ ਕੇ ਆਪਣੇ ਭਰਾ ਦੀਆਂ ਯਾਦਾਂ ਤਾਜ਼ਾ ਕਰੇਗੀ।ਸ਼ਵੇਤਾ ਨੇ ਬੁੱਧਵਾਰ ਨੂੰ ਬੁੱਧ ਪੂਰਨਿਮਾ ਦੇ ਮੌਕੇ ‘ਤੇ ਸੋਸ਼ਲ ਮੀਡੀਆ ‘ਤੇ ਐਲਾਨ ਕੀਤਾ – ਮੈਂ ਜੂਨ ਦੇ ਮਹੀਨੇ ਦੌਰਾਨ ਸ਼ਾਂਤੀ ਲਈ ਪਹਾੜਾਂ ‘ਤੇ ਰਹਾਂਗੀ। ਇੰਟਰਨੈਟ ਅਤੇ ਸੈਲ ਦੀ ਸੁਵਿਧਾ ਨਹੀਂ ਹੋਵੇਗੀ। ਮੈਂ ਭਰਾ ਦੇ ਜਾਣ ਦਾ ਇਕ ਸਾਲ ਉਸਦੀਆਂ ਮਿੱਠੀਆਂ ਯਾਦਾਂ ਨਾਲ ਸ਼ਾਂਤੀ ਵਿਚ ਪਹਾੜਾਂ ‘ਚ ਬਤੀਤ ਕਰਾਂਗੀ। ਹਾਲਾਂਕਿ, ਉਸਦਾ ਸਰੀਰ ਸਾਨੂੰ ਇਕ ਸਾਲ ਪਹਿਲਾਂ ਛੱਡ ਗਿਆ ਸੀ, ਪਰ ਜਿਹੜੀਆਂ ਕਦਰਾਂ ਕੀਮਤਾਂ ਲਈ ਉਹ ਖੜ੍ਹਾ ਰਿਹਾ, ਉਹ ਅੱਜ ਵੀ ਹਨ।

ਜ਼ਿਕਰਯੋਗ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਮ੍ਰਿਤਕ ਦੇਹ 14 ਜੂਨ 2020 ਨੂੰ ਉਨ੍ਹਾਂ ਦੇ ਬਾਂਦਰਾ ਸਥਿਤ ਨਿਵਾਸ ‘ਤੇ ਮਿਲੀ ਸੀ। ਸੁਸ਼ਾਂਤ ਦੀ ਮੌਤ ਨਾਲ ਪੂਰੀ ਇੰਡਸਟਰੀ ਸਦਮੇ ‘ਚ ਸੀ। ਮੁੰਬਈ ਪੁਲਿਸ ਨੇ ਪਹਿਲਾਂ ਜਾਂਚ ਨੂੰ ਖੁਦਕੁਸ਼ੀ ਵਜੋਂ ਸ਼ੁਰੂ ਕੀਤਾ ਸੀ, ਪਰ ਸੁਸ਼ਾਂਤ ਦੇ ਪਿਤਾ ਦੀ ਰਿਪੋਰਟ ਲਿਖਣ ਤੋਂ ਬਾਅਦ ਸੁਪਰੀਮ ਕੋਰਟ ਦੇ ਆਦੇਸ਼ ‘ਤੇ ਸੀਬੀਆਈ ਜਾਂਚ ਸ਼ੁਰੂ ਕੀਤੀ ਗਈ ਸੀ।

ਸੁਸ਼ਾਂਤ ਕੇਸ ਵਿਚ ਉਸਦੀ ਪ੍ਰੇਮਿਕਾ ਰਿਆ ਚੱਕਰਵਰਤੀ ਮੁੱਖ ਮੁਲਜ਼ਮ ਹੈ। ਰਿਆ ਨੂੰ ਐਨਸੀਬੀ ਨੇ ਸੁਸ਼ਾਂਤ ਕੇਸ ਨਾਲ ਜੁੜੇ ਕੇਸ ਵਿਚ ਗ੍ਰਿਫਤਾਰ ਵੀ ਕੀਤਾ ਸੀ, ਪਰ ਉਸਨੂੰ ਜ਼ਮਾਨਤ ਮਿਲ ਗਈ ਹੈ।ਸੁਸ਼ਾਂਤ ਦੀ ਮੌਤ ਤੋਂ ਬਾਅਦ ਬਾਲੀਵੁੱਡ ਵਿਚ ਨੈਪੋਟਿਜ਼ਮ ਦਾ ਮੁੱਦਾ ਜ਼ੋਰਾਂ ਨਾਲ ਗਰਮਾਇਆ ਸੀ ਅਤੇ ਕਈ ਅਦਾਕਾਰਾਂ ਨੂੰ ਸੁਸ਼ਾਂਤ ਦੇ ਪ੍ਰਸ਼ੰਸਕਾਂ ਨੇ ਨਿਸ਼ਾਨਾ ਬਣਾਇਆ ਸੀ।ਹੁਣ ਸੁਸ਼ਾਂਤ ਦਾ ਪਰਿਵਾਰ ਅਤੇ ਉਸਦੇ ਪ੍ਰਸ਼ੰਸਕ ਸੀਬੀਆਈ ਰਿਪੋਰਟ ਦੀ ਉਡੀਕ ਕਰ ਰਹੇ ਹਨ।ਇਸ ਸੰਬੰਧ ‘ਚ ਰਿਆ ਚੱਕਰਵਤੀ ਤੋਂ ਵੀ ਕਈ ਵਾਰ ਪੁੱਛਗਿੱਛ ਕੀਤੀ ਗਈ ਹੈ।

 

LEAVE A REPLY

Please enter your comment!
Please enter your name here