ਕਪੂਰਥਲਾ, 12 ਅਗਸਤ 2026 : ਪੰਜਾਬ ਦੇ ਜਿਲਾ ਕਪੂਰਥਲਾ (Kapurthala) ਵਿਖੇ ਇਕ ਇਮੀਗ੍ਰੇਸ਼ਨ ਏਜੰਟ ਅਤੇ ਦੋ ਅਣਪਛਾਤੇ ਵਿਅਕਤੀਆਂ ਵਿਰੁੱਧ ਧੋਖਾਧੜੀ ਅਤੇ ਭੰਨਤੋੜ ਕਰਨ ‘ਤੇ ਕੇਸ ਦਰਜ (Case registered) ਕੀਤਾ ਗਿਆ ਹੈ ।
ਕੀ ਹੈ ਪੂਰਾ ਮਾਮਲਾ
ਮਿਲੀ ਜਾਣਕਾਰੀ ਅਨੁਸਾਰ ਕਪੂਰਥਲਾ ਵਿਖੇ ਇਕ ਏਜੰਟ ਵਲੋਂ ਜਿਸ ਵਿਅਕਤੀ ਨਾਲ ਵਿਦੇਸ਼ ਭੇਜਣ ਦੇ ਨਾਮ ‘ਤੇ ਲੱਖਾਂ ਰੁਪਏ ਦੀ ਧੋਖਾਧੜੀ (Fraud) ਕੀਤੀ ਗਈ ਹੈ ਦੇ ਚਲਦਿਆਂ ਨੌਜਵਾਨ ਦੇ ਪੈਸੇ ਮੋੜਨ ਦੇ ਨਾਮ ‘ਤੇ ਉਸ ਦੀ ਕਾਰ ਦੀ ਭੰਨਤੋੜ (Vandalism) ਵੀ ਕੀਤੀ ਗਈ, ਜਿਸਦੇ ਚਲਦਿਆਂ ਪੁਲਸ ਵਲੋਂ ਏਜੰਟ ਅਤੇ ਉਸਦੇ ਦੋ ਅਣਪਛਾਤੇ ਸਾਥੀਆਂ ਵਿਰੁੱਧ ਕੇਸ ਦਰਜ ਕੀਤਾ ਹੈ ।
ਕੀ ਦੱਸਿਆ ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ
ਧੋਖਾਧੜੀ ਦਾ ਸਿ਼ਕਾਰ ਹੋਏ ਨੌਜਵਾਨ ਗਗਨਦੀਪ ਸਿੰਘ ਨੇ ਪੁਲਸ ਨੂੰ ਦਿੱਤੀ ਸਿ਼ਕਾਇਤ (Complaint) ਵਿਚ ਦੱਸਿਆ ਕਿ ਕਰੀਬ ਡੇਢ ਸਾਲ ਪਹਿਲਾਂ ਬਲਵਿੰਦਰ ਸਿੰਘ ਵਾਸੀ ਕਮਾਲਪੁਰ ਮੋਠੋਵਾਲ ਥਾਣਾ ਸੁਲਤਾਨਪੁਰ ਲੋਧੀ ਨੇ ਉਸ ਨੂੰ ਵਰਕ ਪਰਮਿਟ ’ਤੇ ਕੈਨੇਡਾ ਭੇਜਣ (Sending to Canada) ਦੇ ਬਹਾਨੇ ਉਸ ਤੋਂ 24 ਲੱਖ ਰੁਪਏ ਲਏ ਸਨ ਪਰ ਇਸ ਨੂੰ ਸਮੇਂ ਸਿਰ ਵਿਦੇਸ਼ ਨਹੀਂ ਭੇਜਿਆ ਗਿਆ ਅਤੇ ਪਿਛਲੇ ਮਹੀਨੇ 21 ਜੁਲਾਈ ਨੂੰ ਰਾਤ 9 : 19 ਵਜੇ ਦੇ ਕਰੀਬ ਬਲਵਿੰਦਰ ਸਿੰਘ ਨੇ ਉਸ ਨੂੰ ਤਲਵੰਡੀ ਟਿੱਬਾ ਰੋਡ ‘ਤੇ ਬੁਲਾਇਆ ਅਤੇ ਕਿਹਾ ਕਿ ਉਸ ਦੇ ਲੜਕੇ 4 ਲੱਖ ਰੁਪਏ ਦੇ ਕੇ ਚਲੇ ਜਾਣਗੇ । ਇਸ ’ਤੇ ਮੈਂ ਆਪਣੀ ਹੌਂਡਾ ਸਿਟੀ ਕਾਰ ਲੈ ਕੇ ਤਲਵੰਡੀ ਟਿੱਬਾ ਨੇੜੇ ਬਿਧੀਪੁਰ ਗੇਟ ਪਹੁੰਚ ਗਿਆ, ਉਥੇ ਬਲਵਿੰਦਰ ਨੇ ਉਸ ਨੂੰ ਰੁਕਣ ਲਈ ਕਿਹਾ ਪਰ ਮੌਕੇ ਤੇ ਆਏ ਵਿਅਕਤੀਆਂ ਨੇ ਉਸਦੀ ਕਾਰ ਦੇ ਸ਼ੀਸ਼ੇ ਹੀ ਤੋੜ ਦਿੱਤੇ ।









